Monday, 2 July 2012

No holidays for secondary schools. PTET TEST News

No holidays for secondary schools. education minister confirmed .

ਦੂਰ ਬੈਠੇ ਅਧਿਆਪਕਾਂ ਦੀਆਂ ਘਰ ਦੇ ਨੇੜੇ ਆਉਣ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ

ਅਬੋਹਰ, 1 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਦੀ ਤਬਾਦਲਾ ਨੀਤੀ ਵਿਚ ਮੌਜੂਦਾ ਸਟੇਸ਼ਨ 'ਤੇ 2 ਸਾਲ ਸਮਾਂ ਪੂਰਾ ਹੋਣ ਬਾਅਦ ਬਦਲੀ ਹੋਣ ਦੀ ਸ਼ਰਤ ਕਾਰਨ ਘਰਾਂ ਤੋਂ ਦੂਰ ਬੈਠੇ ਅਧਿਆਪਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਉਨ੍ਹਾਂ ਦੇ ਘਰਾਂ ਦੇ ਨੇੜੇ ਆਉਣ ਦੇ ਚਾਵਾਂ ਨੂੰ ਮੱਠਾ ਕਰਕੇ ਰੱਖ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਦੁਬਾਰਾ ਸੱਤਾ 'ਚ ਆਉਣ ਬਾਅਦ ਨਵੇਂ ਸਿੱਖਿਆ ਮੰਤਰੀ ਵੱਲੋਂ ਨਵੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਪ੍ਰਬੰਧਾਂ 'ਚ ਹੋਰ ਸੁਧਾਰ ਹੋ ਸਕੇ। ਪਰ ਅਧਿਆਪਕਾਂ ਦੇ ਤਬਾਦਲੇ ਕਰਨ ਦੀ ਨੀਤੀ ਕਰਨ ਬਹੁਤੇ ਅਧਿਆਪਕਾਂ 'ਚ ਰੋਸ ਵੀ ਪਾਇਆ ਜਾ ਰਿਹਾ ਹੈ। ਬੇਸ਼ੱਕ ਸਰਕਾਰ ਦੇ ਦਾਅਵੇ ਹਨ ਕਿ ਅਧਿਆਪਕਾਂ ਨੂੰ ਉਸ ਦੇ ਘਰ ਦੇ ਨੇੜੇ ਪੈਂਦੇ ਸਟੇਸ਼ਨ 'ਤੇ ਹੀ ਲਾਇਆ ਜਾਵੇਗਾ ਪਰ ਇਸ ਨੀਤੀ ਕਾਰਨ ਅਜਿਹੇ ਸੈਂਕੜੇ ਅਧਿਆਪਕ ਬਦਲੀਆਂ ਤੋਂ ਸੱਖਣੇ ਰਹਿ ਗਏ ਹਨ। ਐਤਕੀਂ ਅਧਿਆਪਕਾਂ ਦੀਆਂ ਬਦਲੀਆਂ ਦੀ ਨੀਤੀ ਇਹ ਸੀ ਕਿ ਸਾਲ 'ਚ ਇੱਕ ਵਾਰ ਮਹੀਨੇ 'ਚ ਹੀ ਬਦਲੀਆਂ ਹੋਣਗੀਆਂ ਜਿਸ ਸੰਬੰਧੀ ਜ਼ਿਲ੍ਹਾ ਅਤੇ ਮੰਡਲ ਸਿੱਖਿਆ ਦਫ਼ਤਰਾਂ 'ਚ ਬਦਲੀਆਂ ਦੀਆਂ ਲਿਸਟਾਂ ਵੀ ਬਣ ਗਈਆਂ ਪਰ ਅਖੀਰੀ ਸਮੇਂ 'ਤੇ ਇਹ ਗੱਲ ਸਾਹਮਣੇ ਆਈ ਕਿ ਬਦਲੀ ਸਿਰਫ਼ ਉਨ੍ਹਾਂ ਅਧਿਆਪਕਾਂ ਦੀ ਹੋਣੀ ਹੈ ਜਿਨ੍ਹਾਂ ਨੂੰ ਆਪਣੇ ਮੌਜੂਦਾ ਸਟੇਸ਼ਨ 'ਤੇ 2 ਸਾਲ ਹੋ ਗਏ ਹੋਣ। ਹੁਣ 2 ਸਾਲ ਤੋਂ ਘੱਟ ਵਾਲੇ ਅਧਿਆਪਕਾਂ ਦੇ ਨਾ ਬਦਲੀ ਵਾਲੀਆਂ ਸੂਚੀਆਂ 'ਚੋਂ ਬਾਹਰ ਕੱਢ ਦਿੱਤੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਨੀਤੀ ਤਹਿਤ ਪਹਿਲਾਂ ਹੀ ਘਰਾਂ ਨੇੜਲੇ ਸਟੇਸ਼ਨਾਂ 'ਤੇ ਬੈਠੇ ਅਧਿਆਪਕ ਹੋਰ ਨੇੜਲੇ ਸਟੇਸ਼ਨਾਂ 'ਤੇ ਤਾਇਨਾਤ ਹੋ ਜਾਣਗੇ। ਉੱਧਰ ਸੂਤਰਾਂ ਅਨੁਸਾਰ ਇਸ ਸ਼ਰਤ ਸੰਬੰਧੀ ਵਿਚਾਰਾਂ ਚੱਲ ਰਹੀਆਂ ਹਨ ।   

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .