Thursday, 29 March 2012

news 29 march 2012


ਈ. ਟੀ. ਟੀ. ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਬਿਆਨ ਦਾ ਸਵਾਗਤ


ਅਜੀਤਗੜ੍ਹ, 28 ਮਾਰਚ (ਸ਼ੇਰਗਿੱਲ)-ਪੰਜਾਬ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਵੱਲੋਂ ਐਲੀਮੈਂਟਰੀ ਤੱਕ ਦੇ ਸਾਰੇ ਸਕੂਲ, ਸਿੱਖਿਆ ਵਿਭਾਗ ਜਾਂ ਪੰਚਾਇਤ ਵਿਭਾਗ ਦੇ ਅੰਦਰ ਇੱਕੋ ਹੀ ਡਾਇਰੈਕਟੋਰੇਟ ਅਧੀਨ ਹੋਣੇ ਚਾਹੀਦੇ ਹਨ, ਬਾਰੇ ਦਿੱਤੇ ਬਿਆਨ ਦਾ ਈ. ਟੀ. ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਈ. ਟੀ. ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਕੂਲਾਂ ਅੰਦਰ ਇਕਸਾਰਤਾ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਤਜ਼ਰਬੇਦਾਰ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਦਿੱਤੇ ਬਿਆਨ ਨਾਲ ਪੰਚਾਇਤੀ ਰਾਜ ਅਧੀਨ ਆਉਂਦੇ ਸਕੂਲ ਅਧਿਆਪਕਾਂ ਅੰਦਰ ਆਸ ਦੀ ਕਿਰਨ ਜਾਗੀ ਹੈ। ਉਨ੍ਹਾਂ ਸਿੱਖਿਆ ਮੰਤਰੀ ਦੀ ਉਸਾਰੂ ਸੋਚ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਇਹ ਉਪਰਾਲਾ ਕਰਦੇ ਹਨ ਤਾਂ ਈ. ਟੀ. ਟੀ ਅਧਿਆਪਕਾਂ ਵੱਲੋਂ ਸਰਕਾਰ ਨਾਲ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਵੀ ਮੰਤਰੀ ਬਣਨ 'ਤੇ ਵਧਾਈ ਦਿੱਤੀ। ਇਸ ਮੌਕੇ ਸਰਪ੍ਰਸਤ ਰਣਜੀਤ ਸਿੰਘ ਬਾਠ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਜਗਤਾਰ ਸਿੰਘ ਫਤਿਹਗੜ੍ਹ ਸਾਹਿਬ, ਜਸਵਿੰਦਰ ਸਿੰਘ ਬਰਗੜੀ, ਸ਼ਿਵ ਕੁਮਾਰ ਮੁਹਾਲੀ ਆਦਿ ਆਗੂ ਸ਼ਾਮਿਲ ਹੋਏ

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .