Friday, 18 May 2012

18 May News

DHARNA BY B.ED FRONT JAL ON 18 MAY @3PM,SSA OFFICE
ਪੰਜਾਬ ਸਰਕਾਰ ਦਾ ਅਹਿਮ ਫੈਸਲਾ:- ਮਲੂਕਾ ਨੇ 4000 ਤੋਂ ਵੱਧ ਗੈਰ-ਅਧਿਆਪਕੀ ਕੰਮਾਂ ਚ ਲੱਗੇ ਅਧਿਆਪਕ ਪਿਤਰੀ ਸਕੂਲਾਂ ਚ ਭੇਜੇ

 (News posted on: 17 May, 2012)




ਚੰਡੀਗੜ੍ਹ, 17 ਮਈ (ਗਗਨਦੀਪ ਸਿੰਘ ਸੋਹਲ) : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ ਨਿਰਦੇਸ਼ਨ ਹੇਠ ਇੱਕ ਵੱਡਾ ਫੈਸਲਾ ਲੈਦਿਆਂ ਜਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ, ਜਿਲ੍ਹਾ ਰਿਸੋਰਸ ਪਰਸਨ, ਮੈਥ ਮਾਸਟਰ ਟਰੇਨਰ, ਇੰਗਲਿਸ ਮਾਸਟਰ ਟਰੇਨਰ, ਬਲਾਕ ਮਾਸਟਰ ਟਰੇਨਰ ਪੜ੍ਹੋ ਪੰਜਾਬ, ਕਲਸਟਰ ਮਾਸਟਰ ਟਰੇਨਰ ਪੜ੍ਹੋ ਪੰਜਾਬ, ਜਿਲ੍ਹਾ ਮੈਥ ਕੋਆਰਡੀਨੇਟਰ, ਇੰਗਲਿਸ ਪ੍ਰਾਜੈਕਟ ਜਿਲ੍ਹਾ ਕੋਆਰਡੀਨੇਟਰ, ਪੜ੍ਹੋ ਪੰਜਾਬ ਕੋਆਰਡੀਨੇਟਰ, ਸਹਾਇਕ ਪੜ੍ਹੋ ਪੰਜਾਬ ਕੋਆਰਡੀਨੇਟਰ, ਆਈ.ਸੀ.ਟੀ. ਕੋਆਰਡੀਨੇਟਰ ਅਤੇ ਐਜੁਸੈਟ ਕੋਆਰਡੀਨੇਟਰ ਵਜੋ ਕੰਮ ਕਰ ਰਹੇ 4000 ਤੋ ਵੀ ਜਿਆਦਾ ਅਧਿਆਪਕਾਂ ਨੂੰ ਉਨ੍ਹਾਂ ਦੇ ਪਿਤਰੀ ਸਕੂਲਾਂ ਵਿਚ ਵਾਪਸ ਭੇਜ ਦਿੱਤਾ ਹੈ।
ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਫੈਸਲਾ ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਨੂੰ ਯਕੀਨੀ ਬਨਾਉਣ ਵਲ ਸੇਧਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਿੱਖਿਆ ਮੰਤਰੀ ਵਜੋ ਅਹੁਦਾ ਸੰਭਾਲਣ ਉਪਰੰਤ ਇਹ ਮਹਿਸੂਸ ਕੀਤਾ ਕਿ ਵਿਦਿਆਰਥੀਆਂ ਦੀ ਸਿੱਧੀ ਪੜਾਈ ਦੇ ਬਜਾਏ ਹੋਰ ਗੈਰ-ਅਧਿਆਪਨ ਕਾਰਜਾਂ ਵਿਚ ਵੱਡੀ ਗਿਣਤੀ ਅਧਿਆਪਕਾਂ ਦੀ ਸਮੂਲਿਅਤ ਕਾਰਨ ਰਾਜ ਅੰਦਰ ਗੁਨਾਤਮਕ ਸਿੱਖਿਆ ਪ੍ਰਦਾਨ ਕਰਨ ਦਾ ਇਕਲੌਤਾ ਮਕਸਦ ਪੂਰਾ ਨਹੀ ਹੋ ਰਿਹਾ ਹੈ।


ਜਿਲ੍ਹਾ ਅਤੇ ਬਲਾਕ ਸਿੱਖਿਆ ਦਫਤਰਾਂ ਦੇ ਪੁਨਰਗਠਨ ਦੇ ਜੋਰ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਫੀਲਡ ਵਿਚ ਕੰਮ ਕਰਦੇ ਅਧਿਆਪਕਾਂ ਦੀ ਗਿਣਤੀ ਪ੍ਰਵਾਨਿਤ ਆਸਾਮੀਆਂ ਤੋ ਕੀਤੇ ਜਿਆਦਾ ਹੈ ਜਿਸ ਨਾਲ 7 ਕਰੋੜ ਰੁਪਏ ਤੋ ਵੀ ਵੱਧ ਦੀ ਸਾਲਾਨਾ ਤਨਖਾਹ ਦੀ ਅਦਾਇਗੀ ਕਰਨੀ ਪੈਦੀ ਹੈ। ਉਨ੍ਹਾਂ ਕਿਹਾ ਕਿ ਕੇਦਰੀ ਮਨੁੱਖੀ ਸਰੋਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਰਾਜ ਕਿਸੇ ਵਿਸ਼ੇ ਵਿਸ਼ੇਸ਼ ਲਈ ਜਿਲ੍ਹਾ ਸਰੋਤ ਪਰਸਨ ਤਾਇਨਾਤ ਕਰੇ ਅਤੇ ਉਨ੍ਹਾਂ ਦਾ ਸਮੁੱਚਾ ਕੰਮ ਹੀ ਬਲਾਕ ਪੱਧਰ ਤੇ ਬਲਾਕ ਸਰੋਤ ਗਰੁਪ ਅਤੇ ਜਿਲ੍ਹਾ ਪੱਧਰ ਤੇ ਜਿਲ੍ਹਾ ਸਰੋਤ ਗਰੁਪ ਦੇ ਰੂਪ ਵਿਚ ਹੋਵੇ। ਉਨ੍ਹਾਂ ਸਪਸ਼ਟ ਕੀਤਾ ਕਿ ਰਾਜ ਸਰਕਾਰ ਨੇ ਭਵਿੱਖ ਵਿਚ ਕੇਦਰ ਮੰਤਰਾਲੇ ਵਲੋ ਪ੍ਰਵਾਨਤ ਆਸਾਮੀਆਂ ਮੁਤਾਬਿਕ ਹੀ ਬਲਾਕ ਰਿਸੋਰਸ ਪਰਸਨ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਕਿਊਕਿ ਇਸ ਤਰ੍ਹਾਂ ਸਲਾਨਾ ਖਰਚੇ ਵਿਚ ਕਾਫੀ ਕਮੀ ਹੋ ਸਕੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋ ਛੇਤੀ ਹੀ ਬਲਾਕ ਪੱਧਰ ਤੇ ਬਲਾਕ ਰਿਸੋਰਸ ਪਰਸਨ ਅਤੇ ਜਿਲ੍ਹਾ ਪੱਧਰ ਤੇ ਜਿਲ੍ਹਾ ਰਿਸੋਰਸ ਪਰਸਨ ਦੇ ਅਹੁਦਿਆਂ ਤੇ ਤਾਇਨਾਤੀ ਲਈ ਕੁਸ਼ਲ, ਤਜ਼ਰਬੇਕਾਰ ਅਤੇ ਮਿਹਨਤੀ ਅਧਿਆਪਕਾਂ ਦੀ ਸੂਚੀ ਤਿਆਰ ਕੀਤੀ ਜਾਵੇ
ਅ.ਧਿਆਪਕਾਂ ਨੂੰ ਅੱਜ 4 ਸਾਲ
ਬਾਅਦ ਮਜਬੂਰੀ 'ਚ
ਵੇਖਣਾ ਪਵੇਗਾ ਆਪਣੇ
ਸਕੂਲਾਂ ਦਾ ਮੂੰਹ
ਸਕੂਲੀ ਸਿੱਖਿਆ ਵਿੱਚ ਸੁਧਾਰ ਲਈ
ਚਲਾਈਆਂ ਗਈਆਂ 'ਪੜ੍ਹੋ ਪੰਜਾਬ' ਅਤੇ 'ਰਮਸਾ' ਸਕੀਮਾਂ ਵਿੱਚ ਲੱਗੇ 4000 ਦੇ
ਕਰੀਬ ਅਧਿਆਪਕਾਂ ਨੂੰ ਸਰਕਾਰ ਨੇ
ਫ਼ਾਰਗ ਕਰ ਕੇ ਸਕੂਲਾਂ ਨੂੰ ਤੋਰ
ਦਿੱਤਾ ਹੈ। 'ਪੜ੍ਹੋ ਪੰਜਾਬ' ਦੇ ਤਹਿਤ
ਸਰਕਾਰੀ ਪ੍ਰਾਇਮਰੀ ਸਕੂਲਾਂ ਦੇ
ਕੁਝ ਅਧਿਆਪਕ ਜ਼ਿਲ੍ਹਾ ਕੋ- ਆਰਡੀਨੇਟਰ, ਸਹਾਇਕ ਜ਼ਿਲ੍ਹਾ ਕੋ-
ਆਰਡੀਨੇਟਰ, ਬੀ.ਐੱਮ.ਟੀ. ਅਤੇ
ਸੀ.ਐੱਮ.ਟੀ. ਬਣ ਕੇ ਆਪਣੇ
ਹੀ ਸਕੂਲਾਂ ਵਿੱਚ ਰਹਿ ਗਏ
ਅਧਿਆਪਕ ਸਾਥੀਆਂ ਨੂੰ
ਥਾਣੇਦਾਰੀ ਵਤੀਰਾ ਅਪਣਾ ਕੇ ਤੰਗ-ਪ੍ਰੇਸ਼ਾਨ ਕਰਦੇ ਸਨ ਤੇ ਨਾਲ
ਹੀ ਟੀ.ਏ,ਡੀ.ਏ. ਦੇ ਰੂਪ ਵਿੱਚ
ਮੋਟਾ ਮਿਹਨਤਾਨਾ ਸਰਕਾਰ ਤੋਂ
ਵਸੂਲਦੇ ਸਨ। ਇਸ
ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ
ਅਧਿਆਪਕਾਂ ਨੇ ਸਭ ਤੋਂ ਪਹਿਲਾਂ 'ਪੜ੍ਹੋ
ਪੰਜਾਬ'ਦੀ ਫ਼ਾਜ਼ਿਲਕਾ ਇਕਾਈ ਦੇ
ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ ਤੇ
ਇਸ ਦੇ ਵਿਰੋਧ ਵਿੱਚ ਉਹਨਾਂ ਨੇ ਇਸ
ਸਕੀਮ ਦਾ ਬਾਈਕਾਟ ਕਰਦਿਆਂ ਰੋਸ
ਪ੍ਰਦਰਸ਼ਨ ਤੇ ਪੁਤਲਾ ਫ਼ੂਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ। ਬੀਤੇ ਐਤਵਾਰ
ਉਹਨਾਂ ਦੀ ਸਿੱਖਿਆ ਮੰਤਰੀ ਨਾਲ
ਉਹਨਾਂ ਦੇ ਨਿਵਾਸ ਤੇ ਹੋਈ
ਮੁਲਾਕਾਤ ਵਿੱਚ ਇਸ ਅਧਿਆਪਕ
ਜਥੇਬੰਦੀ ਨੇ ਸਿੱਖਿਆ ਮੰਤਰੀ ਨੂੰ ਇਸ
ਸਕੀਮ ਤਹਿਤ ਬੁੱਲੇ ਲੁੱਟ ਰਹੇ ਅਧਿਆਪਕਾਂ ਦੀ ਅਸਲੀਅਤ ਤੋਂ ਜਾਣੂੰ
ਕਰਵਾਇਆ ਸੀ। ਸਾਰੇ ਹਾਲਾਤਾਂ ਨੂੰ
ਸਮਝਦਿਆਂ ਸਿੱਖਿਆ ਮੰਤਰੀ ਨੇ
ਵਿਭਾਗੀ ਪੜਤਾਲ ਕਰ ਕੇ ਬੀਤੇ
ਕੱਲ੍ਹ ਇਹਨਾਂ ਸਾਰੇ 4000
ਅਧਿਆਪਕਾਂ ਨੰ ਤੁਰੰਤ ਇਹਨਾਂ ਸਕੀਮਾਂ ਤੋਂ ਫ਼ਾਰਗ ਹੋ ਕੇ
ਆਪਣੇ ਸਕੂਲਾਂ ਵਿੱਚ ਹਾਜ਼ਰ ਹੋਣ ਲਈ
ਕਹਿ ਦਿੱਤਾ। ਅੱਜ ਇਹ ਸਾਰੇ
ਅਧਿਆਪਕ ਆਪੋ-ਆਪਣੇ ਸਕੂਲਾਂ ਵਿੱਚ
ਫ਼ਿਰ ਉਹਨਾਂ ਅਧਿਆਪਕਾਂ ਕੋਲ
ਹੀ ਸਕੂਲ ਵਿੱਚ ਜਾ ਕੇ ਹਾਜ਼ਰ ਹੋਣਗੇ ਜਿੰਨ੍ਹਾਂ ਨੂੰ ਉਹ 'ਕੰਮਚੋਰ' ਕਹਿ ਕੇ
ਅਚਨਚੇਤ ਚੈਕਿੰਗਾਂ ਕਰ ਕੇ
ਉਹਨਾਂ ਦੀ ਉਹਨਾਂ ਦੇ
ਹੀ ਵਿਦਿਆਰਥੀਆਂ ਸਾਹਮਣੇ ਬੇ-
ਇੱਜ਼ਤੀ ਕਰਦੇ ਸਨ। ਹੁਣ ਇਹ
ਵੇਖਣਾ ਹੈ ਕਿ ਇਹ ਅਧਿਆਪਕ ਆਪਣੇ ਸਕੂਲਾਂ ਵਿੱਚ ਹਾਜ਼ਰ ਹੋ ਕੇ ਆਪਣੇ
ਵਿਦਿਆਰਥੀਆਂ ਨੂੰ ਕਿੰਨਾ ਕੁ ਤੇ
ਕਿਵੇਂ ਪੜ੍ਹਾਉਂਦੇ ਹਨ। ਜੇਕਰ
ਇਹਨਾਂ ਨੂੰ ਉਸ ਸਮੇਂ 'ਰੱਬ' ਯਾਦ
ਹੁੰਦਾ ਤਾਂ ਅੱਜ ਸਕੂਲਾਂ ਵਿੱਚ ਵੜਨ
ਲੱਗਿਆਂ ਇਹਨਾਂ ਨੂੰ ਆਪਣੇ ਸਾਥੀ ਅਧਿਆਪਕਾਂ ਤੋਂ ਸ਼ਰਮ
ਨਾ ਆਉਂਦੀ। ਨਿੱਕੇ ਹੁੰਦਿਆਂ ਸਭ ਨੇ
ਇੱਕ ਕਹਾਣੀ ਪੜ੍ਹੀ ਹੈ 'ਏਕੇ ਵਿੱਚ
ਬਰਕਤ' ਇਸ ਲਈ
ਅਧਿਆਪਕਾਂ ਦਾ ਏਕਾ ਰੰਗ ਲਿਆਇਆ
ਹੈ। ਹੁਣ ਇਹਨਾਂ ਵਿੱਚੋਂ ਕੁਝ ਇੱਕ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਫ਼ਿਰ
ਡੀ.ਈ.ਓ. ਦਫ਼ਤਰ ਜਾਂ ਫ਼ਿਰ
ਬੀ.ਪੀ.ਈ.ਓ. ਦਫ਼ਤਰ ਬਤੌਰ
ਬੀ.ਆਰ.ਪੀ. ਬਣ ਕੇ ਚੋਰ ਮੋਰੀਆਂ
ਲੱਭਣਗੇ ਜਾਂ ਲੱਭ ਚੁੱਕੇ ਹੋਣਗੇ। ਜੇ
ਇਹਨਾਂ ਨੂੰ ਸਿੱਖਿਆ ਵਿੱਚ ਸੁਧਾਰ ਦੀ ਸਚਮੁੱਚ
ਹੀ ਐਨੀ ਚਿੰਤਾ ਸੀ ਜਾਂ ਹੈ
ਤਾਂ ਫਿਰ ਇਹਨਾਂ ਨੂੰ ਇਹਨਾਂ ਚੋਰ
ਮੋਰੀਆਂ ਦੀ ਬਜਾਏ ਸਕੂਲਾਂ ਵਿੱਚ
ਹੀ ਜਾਣਾ ਚਾਹੀਦਾ ਹੈ। ਅਜਿਹੇ
ਸਮੇਂ ਤੇ ਗਾਇਕ ਜੱਸੀ ਜਸਰਾਜ ਦੇ ਨਵੇਂ ਗੀਤ ਦੀਆਂ ਲਾਈਨਾਂ ਯਾਦ ਆਉਂਦੀਆਂ
ਹਨ 'ਚੀਜ਼ਾਂ ਵਰਤੀਆਂ ਹਨ ਛੋਟੇ ਯਾਰ
ਨਹੀਂ ਵਰਤੀਦੇ' ਇਸੇ ਤਰਜ਼ 'ਤੇ ਅੱਜ
ਉਹ ਅਧਿਆਪਕ ਇਹਨਾਂ ਨੂੰ ਸਕੂਲ
ਵਿੱਚ ਵੜਣ ਤੇ ਕਹਿ ਰਹੇ ਹਨ
'ਸਕੀਮਾਂ ਤਾਂ ਆਉਂਦੀਆਂ ਜਾਂਦੀਆਂ ਹਨ ਮਾਸਟਰੋ ਪਰ ਯਾਰ ਨਹੀਂ ਤੰਗ
ਕਰੀਦੇ'। ਵੈਸੇ ਇਹਨਾਂ ਨੂੰ
ਸਕੂਲਾਂ ਵਿੱਚ ਆਉਣ ਤੇ ਖ਼ੁਸ਼-


No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .