Friday, 24 January 2014

670 ਡੀ.ਪੀ.ਈ ਮਾਸਟਰਾਂ ਅਤੇ ਸਰੀਰਿਕ ਸਿੱਖਿਆ ਲੈਕਚਰਾਰਾਂ ਲਈ ਅਰਜੀਆਂ ਮੰਗੀਆਂ

670 ਡੀ.ਪੀ.ਈ ਮਾਸਟਰਾਂ ਅਤੇ ਸਰੀਰਿਕ ਸਿੱਖਿਆ ਲੈਕਚਰਾਰਾਂ ਲਈ ਅਰਜੀਆਂ ਮੰਗੀਆਂ 

ਚੰਡੀਗੜ੍ਹ 24 ਜਨਵਰੀ (ਗਗਨਦੀਪ ਸੋਹਲ) : ਸਿੱਖਿਆ ਵਿਭਾਗ ਵਲੋਂ ਰਾਜ ਦੇ ਸਮੂਹ ਸਰਕਾਰੀ ਸੂਕਲਾਂ ਵਿਚ ਖਾਲੀ ਪਏ 670 ਡੀ.ਪੀ.ਈ ਮਾਸਟਰ ਅਤੇ ਲੈਕਚਰਾਰ ਸਰੀਰਿਕ ਸਿੱਖਿਆ ਦੀਆਂ ਅਸਾਮੀਆਂ ਨੂੰ ਭਰਨ ਲਈ ਠੇਕੇ ਦੇ ਅਧਾਰ 'ਤੇ ਆਨ-ਲਾਈਨ ਅਰਜੀਆਂ 10 ਫਰਵਰੀ 2014 ਤੱਕ ਮੰਗ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਡੀ.ਪੀ.ਈ ਮਾਸਟਰ ਦੀਆਂ 645 ਅਸਾਮੀਆਂ ਅਤੇ ਲੈਕਚਰਾਰ ਸਰੀਰਿਕ ਸਿੱਖਿਆ ਦੀਆਂ 25 ਅਸਾਮੀਆਂ ਦੀ ਭਰਤੀ ਪ੍ਰਕ੍ਰਿਆਂ 27 ਜਨਵਰੀ 2014 ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਬਿਨੈ ਕਰਨ ਵਾਲੇ ਉਮੀਦਵਾਰ ਆਪਣੀ ਵਿਦਿਅਕ ਯੋਗਤਾ 30-5-2011 ਤੱਕ ਪੂਰੀਆਂ ਕਰਦੇ ਹੋਣ।
ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਵਿਭਾਗ ਵਲੋਂ ਇਨ੍ਹਾਂ ਅਸਾਮੀਆਂ ਦੀ ਮੰਗ 2011 ਵਿਚ ਕੀਤੀ ਗਈ ਸੀ। ਜਿਨ੍ਹਾਂ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਪਹਿਲਾਂ ਬਿਨੈ ਕੀਤਾ ਸੀ ਉਨ੍ਹਾਂ ਉਮੀਦਵਾਰਾਂ ਨੂੰ ਦੂਬਾਰਾ ਆਨ-ਲਾਈਨ ਬਿਨੈ ਕਰਨਾ ਪਵੇਗਾ ਅਤੇ ਪਹਿਲਾਂ ਲਈ ਗਈ ਪ੍ਰੋਸੈਸਿੰਗ ਫੀਸ ਬਾਅਦ ਵਿਚ ਵਾਪਸ ਕੀਤੀ ਜਾਵੇਗੀ।
ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰ ਵਲੋਂ ਅਧਿਆਪਕ ਯੋਗਤਾ ਟੇਸਟ (ਟੀ.ਈ.ਟੀ) ਟੇਸਟ ਪਾਸ ਕਰਨ ਦੀ ਸ਼ਰਤ ਲਗਾਈ ਗਈ ਸੀ ਜੋ ਕਿ ਐਨ.ਸੀ.ਟੀ.ਈ ਵਲੋਂ ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਨੂੰ ਟੀ.ਈ.ਟੀ ਟੇਸਟ ਤੋਂ ਛੋਟ ਦਿੱਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਨਾਲ ਸਬੰਧਤ ਵਿਸਤ੍ਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ www.recruitmentboard.com 'ਤੇ ਉਪਲੱਬਧ ਹੈ।

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .