Monday, 14 October 2013

news 14 oct


ਬੀ. ਐਡ. ਅਧਿਆਪਕ ਫਰੰਟ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ 

 
ਬਾਬਾ ਬਕਾਲਾ ਸਾਹਿਬ, 13 ਅਕਤੂਬਰ (ਰਾਜਨ)-ਬੀ. ਐਡ. ਅਧਿਆਪਕ ਫਰੰਟ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਦਾਨ ਸੁਖਦਰਸ਼ਨ ਸਿੰਘ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਸ: ਸਕੰਦਰ ਸਿੰਘ ਮਲੂਕਾ ਨਾਲ ਹੋਈ | ਮੀਟਿੰਗ ਵਿੱਚ ਸਿੱਖਿਆ ਸਕੱਤਰ ਅੰਜਲੀ ਭਾਵੜਾ, ਡੀ. ਜੀ. ਐਸ. ਈ. ਕੁਮਾਰ ਰਾਹੁਲ, ਡੀ. ਪੀ. ਆਈ (ਸ) ਕਮਲ ਗਰਗ, ਡੀ. ਪੀ. ਆਈ. (ਐ) ਦਰਸ਼ਨ ਕੌਰ ਆਦਿ ਹਾਜ਼ਰ ਸਨ | ਮੀਟਿੰਗ ਸੰਬੰਧੀ ਪ੍ਰੈਸ ਨੂੰ ਕਾਰਵਾਈ ਜਾਰੀ ਕਰਦਿਆਂ ਸੂਬਾਈ ਸਕੱਤਰ ਸੁਖਜਿੰਦਰ ਸਿੰਘ ਸਠਿਆਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ 14000 ਅਧਿਆਪਕਾਂ ਦੀ ਸਾਲਾਨਾ ਤਰੱਕੀ ਸੰਬੰਧੀ, ਸੀਨੀਆਰਤਾ, ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀ ਕਲੱਬਿੰਗ/ਮਰਜਿੰਗ ਦੀ ਨੀਤੀ, ਪ੍ਰਾਇਮਰੀ ਅਧਿਆਪਕਾਂ ਦੀ ਤਰੱਕੀਆਂ, ਅਧਿਆਪਕਾਂ ਕੋਲੋਂ ਗੈਰ-ਵਿਦਿਅਕ ਕੰਮ ਲੈਣੇ ਬੰਦ ਕਰਨ ਬਾਰੇ ਖੁਲ੍ਹਕੇ ਵਿਚਾਰਾਂ ਹੋਈਆਂ | ਸਲਾਨਾ ਤਰੱਕੀ ਸੰਬੰਧੀ ਅਤੇ ਸੀਨੀਆਰਤਾ ਸਬੰਧੀ ਸਿਖਿਆ ਮੰਤਰੀ ਨੇ ਡੀ.ਪੀ.ਆਈ. ਨੂੰ ਤੁਰੰਤ ਨਿਰਦੇਸ਼ ਦਿੱਤੇ | ਸਕੂਲ ਮਰਜਿੰਗ ਦੇ ਮਸਲੇ ਤੇ ਡੀ.ਪੀ.ਆਈ. ਨੇ ਕਿਹਾ ਕਿ ਅਗਲੇ ਹਫਤੇ ਹੋਣ ਜਾ ਰਹੀ ਮੀਟਿੰਗ ਵਿੱਚ ਹੱਲ ਕਰ ਲਿਆ ਜਾਵੇਗਾ | ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਇਮਰੀ ਸਕੂਲਾਂ ਦਾ ਛੁੱਟੀ ਦਾ ਸਮਾਂ 3 ਵਜੇ ਦਾ ਹੀ ਰਹੇਗਾ | ਫਾਰਗ ਅਧਿਆਪਕਾਂ ਬਾਰੇ ਉਹਨਾਂ ਕਿਹਾ ਕਿ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ | ਇਸ ਮੌਕੇ ਬੀ. ਐਡ. ਅਧਿਆਪਕ ਫਰੰਟ ਪੰਜਾਬ ਦੇ ਸੂਬਾਈ ਆਗੂਆਂ ਵਿਚੋਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨਅੂਕਸ਼ਨ ਕਮੇਟੀ, ਸੂਬਾਈ ਜਨਰਲ ਸਕੱਤਰ ਸੁਖਜਿੰਦਰ ਸਿੰਗ ਸਠਿਆਲਾ, ਰਵਿੰਦਰ ਸਿੰਘ ਜਲੰਧਰ, ਕੁਲਜੀਤ ਸਿੰਘ ਫਤਹਿਗੜ੍ਹ ਸਾਹਿਬ ਆਦਿ ਹਾਜ਼ਰ ਸਨ

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .