
ਕੋਟ ਈਸੇ ਖਾਂ, 3 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ ਵੱਲੋਂ 6 ਅਕਤੂਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਚੱਕਾ ਜਾਮ ਰੈਲੀ ਦੇ ਸਬੰਧ ਵਿਚ ਬਲਾਕ ਕੋਟ ਈਸੇ ਖਾਂ ਦੀ ਜ਼ਰੂਰੀ ਮੀਟਿੰਗ ਪਰਦੀਪ ਸਿੰਘ ਕੜਿਆਲ ਦੀ ਪ©ਧਾਨਗੀ ਹੇਠ ਬਲਾਕ ਦੇ ਅੰਦਰ ਕੀਤੀ ਗਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਮੌਜੂਦਾ ਸਿੱਖਿਆ ਮੰਤਰੀ ਆਪਣੇ ਵਿਭਾਗ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਾਣ ਬੁੱਝ ਕੇ ਪੂਰਾ ਨਹੀਂ ਕਰ ਰਹੇ | ਇਸ ਮੌਕੇ ਬੋਲਦਿਆਂ ਪਰਦੀਪ ਸਿੰਘ ਕੜਿਆਲ ਨੇ ਕਿਹਾ ਕਿ ਬਲਾਕ ਕੋਟ ਈਸੇ ਖਾਂ ਤੋਂ ਅਧਿਆਪਕਾਂ ਦਾ ਵਿਸ਼ਾਲ ਇਕੱਠ ਜਲੰਧਰ ਲਈ ਰਵਾਨਾ ਹੋਵੇਗਾ | ਇਸ ਮੌਕੇ ਯੋਗੇਸ਼ ਠਾਕੁਰ ਸਤੀਸ਼ ਕੁਮਾਰ, ਕੁਲਦੀਪ ਸਿੰਘ, ਰਾਜੇਸ਼ ਕੁਮਾਰ, ਗੁਰਵਿੰਦਰ ਸਿੰਘ ਲੁਹਾਰਾ, ਸੁਨੀਤਾ ਰਾਣੀ, ਮਨਜਿੰਦਰ ਕੋਰ, ਬਲਜੀਤ ਕੋਰ ਸਮੇਤ ਕਈ ਹੋਰ ਅਧਿਆਪਕ ਹਾਜ਼ਰ ਸਨ |

















No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .