
ਚੰਡੀਗੜ੍ਹ , 4 ਸਤੰਬਰ (ਪੰਜਾਬ ਅਪਡੇਟ ਬਿਊਰੋ) - ਸਿੱਖਿਆ ਮੰਤਰੀ ਪੰਜਾਬ ਸ. ਸਿਕੰਦਰ ਸਿੰਘ ਮਲੂਕਾ ਨੇ ਅੱਜ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਸਮੂਹ ਅਧਿਆਪਕ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਨਿਖਾਰਨ ਅਤੇ ਗਿਆਨ ਤੇ ਬੌਧਿਕਤਾ ਨੂੰ ਹੋਰ ਵਿਸ਼ਾਲ ਕਰਨ ਲਈ ਅਨੁਸ਼ਾਸ਼ਨ, ਇਮਾਨਦਾਰੀ, ਉਚ ਕਿਰਦਾਰ ਅਤੇ ਸਮਰਪਣ ਭਾਵਨਾ ਜਿਹੇ ਗੁਣਾਂ ਨੂੰ ਪੈਦਾ ਕਰਨਾ ਚਾਹੀਦਾ ਹੈ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ.ਐਸ.ਰਾਧਾ ਕ੍ਰਿਸ਼ਨਨ ਦੀ ਜਨਮ ਵਰੇਗੰਢ ਵਾਲੇ ਦਿਨ ਮਨਾਏ ਜਾਂਦੇ ਅਧਿਆਪਕ ਦਿਵਸ ਮੌਕੇ ਜਾਰੀ ਇਕ ਸੰਦੇਸ਼ ‘ਚ ਸ. ਮਲੂਕਾ ਨੇ ਕਿਹਾ ਕਿ ਸਵਰਗੀ ਡਾ. ਐਸ. ਰਾਧਾ ਕ੍ਰਿਸ਼ਨਨ ਇਕ ਮਹਾਨ ਵਿਦਵਾਨ ਅਤੇ ਫਿਲਾਸਫਰ ਸਨ ਜਿਹਨਾਂ ਦੇਸ਼ ਅੰਦਰ ਸਿਖਿਆ ਪ੍ਰਣਾਲੀ ਦੇ ਪੁਨਰਗਠਨ ਵਿੱਚ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਨੂੰ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਸਭਿਆਚਾਰ ਦੇ ਸਰਪ੍ਰਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਇਕ ਮੱਦਦਗਾਰ ਦੋਸਤ, ਮਾਰਗ ਦਰਸ਼ਕ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਉ’ਦੇ ਹਨ ਅਤੇ ਉਹਨਾਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਕੇ ਸਮਾਜ ਤੇ ਆਦਰਸ਼ ਨਾਗਰਿਕ ਬਣਾਉਣ ਵਿੱਚ ਮੱਦਦ ਕਰਦੇ ਹਨ।
ਉਹਨਾਂ ਇਸ ਮੌਕੇ ਸਮੂਹ ਅਧਿਆਪਕ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਰਾਜ ਸਰਕਾਰ ਪੰਜਾਬ ਵਿਚ ਮਿਆਰੀ ਸਿਖਿਆ ਪ੍ਰਦਾਨ ਕਰਨ ਲਈ ਢੁੱਕਵਾਂ ਮਾਹੌਲ ਸਿਰਜਣ ਲਈ ਯਤਨਸ਼ੀਲ ਹੈ ਤਾਂ ਜੋ ਉਹ ਆਪਣੇ ਫਰਜ਼ਾਂ ਨੂੰ ਸੁਚੱਜੇ ਢੰਗ ਨਾਲ ਅੰਜਾਮ ਦੇ ਸਕਣ। ਉਹਨਾਂ ਅਧਿਆਪਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਮੌਜੂਦਾ ਹਾਲਾਤ ਮੁਤਾਬਿਕ ਖੁਦ ਨੂੰ ਪੜ੍ਹਾਈ ਦੀਆਂ ਨਵੀਆਂ ਤਕਨੀਕਾਂ ਤੋ’ ਜਾਣੂੰ ਕਰਵਾਉ’ਦੇ ਹੋਏ ਆਪਣੇ ਗਿਆਨ ਦੇ ਭੰਡਾਰ ਨੂੰ ਹੋਰ ਵਿਸ਼ਾਲ ਬਣਾਉਣ ਲਈ ਨਿਰੰਤਰ ਯਤਨ ਕਰਦੇ ਰਹਿਣ

































No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .