Thursday, 21 June 2012

counceling for vacant posts of eng.service provider

ਪੰਜਾਬ ਦੇ ਕਰਮਚਾਰੀਆਂ ਨੂੰ ਪਰੈਨ ਨੰਬਰ ਤੋ ਬਿਨਾ ਰਲੀਜ਼ ਹੋਵੇਗੀ ਮਈ ਮਹੀਨੇ ਦੀ ਤਨਖਾਹ ....पीआरटीसी कर्मियों ने किया चक्का जाम....
पंजाबी प्रबोध परीक्षा कल...ਬਾਰਵੀਂ ਪਾਸ ਵਾਲਿਆਂ ਲਈ ਪੰਜ ਸਾਲ ਚ ਬੀ ਐੱਡ ਦੀ ਨਵੀਂ ਸਕੀਮ
25 को चंडीगढ़ में प्रदर्शन करेंगे मिड-डे-मील वर्कर 
...
ਕੇਂਦਰ ਸਰਕਾਰ ਦੀ ਤਰਜ਼ 'ਤੇ ਸੂਬੇ ਦੇ ਮੁਲਾਜ਼ਮਾਂ ਲਈ 7 ਫ਼ੀ ਸਦੀ ਮਹਿੰਗਾਈ ਭੱਤੇ ਦਾ ਐਲਾਨ
Counseling for Vacant Posts of English Service Provider


ਕੇਂਦਰ ਸਰਕਾਰ ਦੀ ਤਰਜ਼ 'ਤੇ ਸੂਬੇ ਦੇ ਮੁਲਾਜ਼ਮਾਂ ਲਈ 7 ਫ਼ੀ ਸਦੀ ਮਹਿੰਗਾਈ ਭੱਤੇ ਦਾ ਐਲਾਨ         
ਚੰਡੀਗੜ੍ਹ, 20 ਜੂਨ (ਸਰਚਾਂਦ ਸਿੰਘ)
ਪੰਜਾਬ ਸਰਕਾਰ ਨੇ ਅੱਜ ਕੇਂਦਰ ਸਰਕਾਰ ਦੀ ਤਰਜ਼ 'ਤੇ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 7 ਫ਼ੀਸਦੀ ਮਹਿੰਗਾਈ ਭੱਤੇ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਮਹਿੰਗਾਈ ਭੱਤੇ ਦੀ ਦਰ 58 ਫ਼ੀ ਸਦੀ ਤੋਂ ਵੱਧ ਕੇ 65 ਫ਼ੀ ਸਦੀ ਹੋ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮਹਿੰਗਾਈ ਭੱਤੇ ਵਿੱਚ ਇਹ ਵਾਧਾ ਕੇਂਦਰ ਸਰਕਾਰ ਦੀ ਤਰਜ਼ 'ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਧੀ ਹੋਈ ਦਰ 'ਤੇ ਮਿਲਣਯੋਗ ਮਹਿੰਗਾਈ ਭੱਤੇ ਦੇ ਮਿਤੀ 1 ਜਨਵਰੀ, 2012 ਤੋਂ 30 ਜੂਨ, 2012 ਤੱਕ ਦੇ ਬਕਾਏ ਦੀ ਰਕਮ ਕਰਮਚਾਰੀਆਂ ਦੇ ਜੀ.ਪੀ. ਫ਼ੰਡ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਅਤੇ 1 ਜੁਲਾਈ, 2012 ਤੋਂ ਵਧੀ ਹੋਈ ਦਰ 'ਤੇ ਮਹਿੰਗਾਈ ਭੱਤੇ ਦਾ ਨਕਦ ਭੁਗਤਾਨ ਕੀਤਾ ਜਾਵੇਗਾ। ਸ. ਢੀਂਡਸਾ ਨੇ ਦੱਸਿਆ ਕਿ ਮਹਿੰਗਾਈ ਭੱਤੇ ਵਿੱਚ ਇਸ ਵਾਧੇ ਨਾਲ ਰਾਜ ਦੇ ਖ਼ਜ਼ਾਨੇ 'ਤੇ 744.48 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ।
ਵਿੱਤ ਮੰਤਰੀ ਨੇ ਢੀਂਡਸਾ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਨਿਯੁਕਤੀ 1 ਜਨਵਰੀ, 2004 ਜਾਂ ਉਸ ਉਪਰੰਤ ਕੀਤੀ ਗਈ ਹੈ, ਉਹ ਵਧੀਆਂ ਦਰਾਂ 'ਤੇ ਮਿਲਣ ਵਾਲੇ ਮਹਿੰਗਾਈ ਭੱਤੇ ਵਜੋਂ ਬਣਨ ਵਾਲੇ ਬਕਾਏ ਦੀ ਰਕਮ ਦੇ ਇਵਜ਼ ਵਿੱਚ ਪੰਜਾਬ ਵਿੱਚ ਸਥਿਤ ਡਾਕ ਘਰਾਂ ਤੋਂ ਨੈਸ਼ਨਲ ਸੇਵਿੰਗ ਸਰਟੀਫ਼ਿਕੇਟ/ਕਿਸਾਨ ਵਿਕਾਸ ਪੱਤਰ ਖ਼ਰੀਦਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਵਧੀ ਕਿਸ਼ਤ ਵੱਜੋਂ ਸਾਰੀ ਰਕਮ ਦਾ 1 ਜਨਵਰੀ, 2012 ਤੋਂ ਨਕਦ ਭੁਗਤਾਨ ਕੀਤਾ ਜਾਵੇਗਾ।




ਪੰਜਾਬ ਦੇ ਕਰਮਚਾਰੀਆਂ ਨੂੰ ਪਰੈਨ ਨੰਬਰ ਤੋ ਬਿਨਾ ਰਲੀਜ਼ ਹੋਵੇਗੀ ਮਈ ਮਹੀਨੇ ਦੀ ਤਨਖਾਹ
 (News posted on: 21 Jun, 2012)
     Email      Print
ਚੰਡੀਗੜ੍ਹ, 21 ਜੂਨ (ਬਬ) : ਪੰਜਾਬ ਸਰਕਾਰ ਨੇ ਸੂਬੇ ਦੇ ਵੱਖ ਵੱਖ ਕਰਮਚਾਰੀਆਂ ਦੀਆਂ ਤਨਖਾਹਾਂ ਸਬੰਧੀ ਔਕੜਾਂ ਨੂੰ ਦੂਰ ਕਰਦਿਆਂ ਉਨ੍ਹਾਂ ਦੀ ਮਈ ਮਹੀਨੇ ਦੀ ਤਨਖਾਹ ਸ਼ਰਤਾਂ ਸਹਿਤ ਰੀਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਸਬੰਧਤ ਵਿਭਾਗ ਵਲੋ ਆਰਜ਼ੀ ਪੀ.ਪੀ.ਏ.ਐਨ ਨੰਬਰ ਜਾਰੀ ਕੀਤਾ ਗਿਆ ਹੋਵੇ। ਸਬੰਧਤ ਡੀ.ਡੀ.ਓ ਵਲੋ ਇਹ ਤਸਦੀਕ ਕੀਤਾ ਜਾਵੇ ਕਿ ਸਬੰਧਤ ਕਰਮਚਾਰੀ ਦੀ ਤਨਖਾਹ ਡਰਾਅ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਦਾ ਐਸ-1 ਫਾਰਮ ਭਰ ਕੇ ਸਬੰਧਤ ਦਫਤਰ ਨੂੰ ਭੇਜਿਆ ਜਾ ਚੁੱਕਾ ਹੈ। ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਖਜਾਨਾ ਦਫਤਰ ਵੀ ਆਪਣੇ ਰਿਕਾਰਡ ਅਨੁਸਾਰ ਐਸ-1 ਫਾਰਮ ਦਫਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਪਰੈਨ ਨੰਬਰ (PR1N) ਅਲਾਟ ਨਹੀ ਹੋਏ ਉਨ੍ਹਾਂ ਦੇ ਤਨਖਾਹ ਬਿੱਲ ਜਾਂ ਤਨਖਾਹ ਬਿਲਾਂ ਨਾਲ ਨੱਥੀ ਕੰਟਰੀਬਿਊਸ਼ਨ ਸਬੰਧੀ ਸ਼ਡਿਊਲ ਵੱਖਰੇ ਤੌਰ ਤੇ ਨੱਥੀ ਕੀਤਾ ਜਾਵੇ।




ਬਾਰਵੀਂ ਪਾਸ ਵਾਲਿਆਂ ਲਈ ਪੰਜ ਸਾਲ ਚ ਬੀ ਐੱਡ ਦੀ ਨਵੀਂ ਸਕੀਮ
ਚੰਡੀਗੜ੍ਹ, 20 ਜੂਨ (ਬਾਬੂਸ਼ਾਹੀ ਬਿਊਰੋ): ਬੀ ਐੱਡ ਵਿੱਚ ਦਾਖ਼ਲੇ ਲਈ ਬੀ ਏ ਪਾਸ ਦੀ ਮੁਢਲੀ ਯੋਗਤਾ ਹਟਾ ਦਿੱਤੀ ਗਈ ਹੈ| ਨਵੇਂ ਫੈਸਲੇ ਮੁਤਾਬਿਕ ਬਾਰ੍ਹਵੀਂ ਪਾਸ ਵੀ ਬੀ ਐੱਡ ਵਿੱਚ ਦਾਖ਼ਲਾ ਲੈ ਸਕਣਗੇ| ਹੁਣ ਬੀ ਐੱਡ ਦੀ ਪੜ੍ਹਾਈ ਇੱਕ ਦੀ ਥਾਂ ਪੰਜ ਸਾਲਾਂ ਦੀ ਹੋ ਜਾਵੇਗੀ|
ਨੈਸ਼ਨਲ ਕੌਂਸਲ ਫਾਰ ਟੀਚਰਜ਼ ਟ੍ਰੇਨਿੰਗ ਵੱਲੋਂ ਇਸ ਫ਼ੈਸਲੇ ਤੇ ਮੋਹਰ ਲਾਏ ਜਾਣ ਪਿੱਛੋਂ ਹਰਿਆਣਾ ਸਰਕਾਰ ਨੇ ਤਾਂ ਇਸੇ ਸਾਲ ਤੋਂ ਪਹਿਲਾ ਬੈਚ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ ਹੈ| ਪੰਜਾਬ ਯੂਨੀਵਰਸਿਟੀ ਵੱਲੋਂ ਇਹ ਕੋਰਸ ਇਸ ਵਾਰ ਕੈਂਪਸ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਇੱਕ ਸੌ ਸੀਟਾਂ ਰੱਖੀਆਂ ਗਈਆਂ ਹਨ| ਚੇਤੇ ਰਹੇ ਕੌਂਸਲ ਵੱਲੋਂ ਬੀ ਐੱਡ ਕੋਰਸ ਨੂੰ ਦੋ ਸਾਲਾ ਕਰਨ ਬਾਰੇ ਕਾਫੀ ਚਿਰ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਪਰ ਇਸਨੂੰ ਪੰਜ ਸਾਲਾ ਲਈ ਕਰਨ ਦੇ ਫ਼ੈਸਲੇ ਨੂੰ ਪ੍ਰਵਾਨਗੀ ਮਿਲ ਗਈ ਹੈ|
ਜਾਣਕਾਰੀ ਮੁਤਾਬਿਕ ਇਸ ਕੋਰਸ ਦੇ ਪਹਿਲੇ ਤਿੰਨ ਸਾਲ ਪੂਰੇ ਕਰਨ ਮਗਰੋਂ ਪੜ੍ਹਾਈ ਵਿੱਚ ਹੀ ਛੱਡ ਦੇਣ ਤੇ ਬੀ ਏ ਇਨ ਐਜੂਕੇਸ਼ਨ ਦੀ ਡਿਗਰੀ ਦਿੱਤੀ ਜਾਵੇਗੀ| ਪੰਜ ਸਾਲ ਪੂਰੇ ਕਰਨ ਦੀ ਸੂਰਤ ਵਿੱਚ ਮਗਰਲੇ ਦੋ ਸਾਲਾਂ ਦੌਰਾਨ ਵਿਦਿਆਰਥੀਆ ਨੂੰ ਉਨ੍ਹਾਂ ਦੀ ਪਸੰਦ ਦੇ ਇੱਕ ਵਿਸ਼ੇ ਵਿੱਚ ਮੁਹਾਰਤ ਦਿੱਤੀ ਜਾਵੇਗੀ| ਇਸ ਲਈ ਵਿਦਿਆਰਥੀ ਦਾ ਐਪਟੀਟਿਊਡ ਟੈਸਟ ਲਿਆ ਜਾਵੇਗਾ| ਇਸ ਦਾ ਭਾਵ ਇਹ ਹੋਇਆ ਕਿ ਇਸ ਨਾਲ ਬੀ ਐੱਡ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪੋ ਆਪਣੇ ਵਿਸ਼ੇ ਦੇ ਮਾਹਿਰ ਅਧਿਆਪਕ ਤਿਆਰ ਹੋਇਆ ਕਰਨਗੇ|
ਹਰਿਆਣਾ ਸਰਕਾਰ ਨੇ ਪੰਜ ਸਾਲਾ ਬੀ ਐੱਡ ਕੋਰਸ ਦੀ ਪੜ੍ਹਾਈ ਲਈ ਝੱਜਰ ਵਿਖੇ ਇੰਸਟੀਚਿਊਟ ਦੀ ਸਥਾਪਨਾ ਕੀਤੀ ਹੈ| ਇਸ ਕੋਰਸ ਵਿੱਚ ਦਾਖ਼ਲਾ ਸਾਂਝੇ ਟੈਸਟ ਦੇ ਆਧਾਰ ਤੇ ਕੀਤਾ ਜਾਵੇਗਾ| ਇਹ ਟੈਸਟ ਦੂਜੇ ਬੀ ਐੱਡ ਕੋਰਸ ਵਿੱਚ ਦਾਖ਼ਲੇ ਲਈ ਲਏ ਜਾਣ ਵਾਲੇ ਟੈਸਟ ਤੋਂ ਅੱਡ ਹੋਵੇਗਾ| ਇਸ ਦਾ ਸਿਲੇਬਸ ਵੀ ਵੱਖਰਾ ਤਿਆਰ ਕੀਤਾ ਜਾ ਰਿਹਾ ਹੈ| ਹਰਿਆਣਾ ਨੇ ਇਸ ਦੀ ਸ਼ੁਰੂਆਤ ਕਰਨ ਲਈ ਆਪ ਜ਼ਿਆਦਾ ਮਿਹਨਤ ਕਰਨ ਦੀ ਥਾਂ ਫਿਨਲੈਂਡ ਦੇ ਨਮੂਨੇ ਨੂੰ ਅਪਣਾ ਲਿਆ ਹੈ| ਹਰਿਆਣਾ ਵੱਲੋਂ ਫਿਨਲੈਂਡ ਦੀ ਤਰਜ ਤੇ ਇਹ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ| ਇਸੇ ਦੌਰਾਨ ਪਤਾ ਲੱਗਾ ਹੈ ਕਿ ਹਰਿਆਣਾ ਸਰਕਾਰ ਨੇ ਇੱਕ ਫ਼ੈਸਲੇ ਰਾਹੀਂ ਜੇ ਬੀ ਟੀ ਅਧਿਆਪਕਾਂ ਦੀਆਂ ਤਰੱਕੀਆਂ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ| ਇਸ ਵਰਗ ਦੇ ਅਧਿਆਪਕ ਐੇਮ ਏ ਜਾਂ ਪੀ ਐੱਚ ਡੀ ਹੋਣ ਦੀ ਸੂਰਤ ਵਿੱਚ ਵੀ ਬੀ ਐੱਡ ਅਧਿਆਪਕਾਂ ਵਾਲਾ ਲਾਭ ਨਹੀਂ ਲੈ ਸਕਣਗੇ| ਸਰਕਾਰ ਦੇ ਇਸ ਫੈਸਲੇ ਦਾ ਭਾਰੀ ਵਿਰੋਧ ਹੋਣ ਦੀ ਸੰਭਾਵਨਾ ਬਣ ਰਹੀ ਹੈ|
ਪੰਜਾਬ ਅਤੇ ਹਰਿਆਣਾ ਵਿੱਚ ਬੀ ਐੱਡ ਕਾਲਜਾਂ ਦੀ ਗਿਣਤੀ ਪੰਜ ਸੌ ਤੋਂ ਵੱਧ ਹੈ| ਦੋ ਸੰਸਥਾਵਾਂ ਨੂੰ ਛੱਡ ਕੇ ਹਾਲ ਦੀ ਘੜੀ ਸਾਰਿਆਂ ਵਿੱਚ ਦਾਖ਼ਲਾ ਬੀ ਏ ਦੇ ਆਧਾਰ ਤੇ ਹੀ ਕੀਤਾ ਜਾਵੇਗਾ| ਬੀ ਐੱਡ ਵਿੱਚ ਦਾਖ਼ਲੇ ਲਈ ਛੇਤੀ ਹੀ ਕੌਂਸਲਿੰਗ ਸ਼ੁਰੂ ਹੋਣ ਵਾਲੀ ਹੈ| ਹਰਿਆਣਾ ਵਿੱਚ ਸਾਰੇ ਕਾਲਜਾਂ ਵਿੱਚ ਦਾਖ਼ਲਾ ਸਰਕਾਰੀ ਕੌਂਸੱਲੰਗ ਨਾਲ ਹੋਵੇਗਾ ਜਦੋ ਕਿ ਪੰਜਾਬ ਵਿੱਚ ਵੱਡੀ ਗਿਣਤੀ ਸੈਲਫ ਫਾਇਨਾਂਸ ਕਾਲਜ ਆਪਣੇ ਪੱਧਰ ਤੇ ਦਾਖ਼ਲਾ ਕਰ ਰਹੇ ਹਨ| ਉਂਜ ਦਾਖ਼ਲੇ ਦੀਆਂ ਸ਼ਰਤਾਂ ਇੱਕੋ ਜਿਹੀਆਂ ਹਨ ਪਰ ਫੀਸ ਵਿੱਚ ਜ਼ਰੂਰ ਦਸ ਹਜ਼ਾਰ ਦਾ ਅੰਤਰ ਹੈ|
ਹਰਿਆਣਾ ਦੀ ਸਿੱਖਿਆ ਮੰਤਰੀ ਗੀਤਾ ਭੁੱਕਲ ਨੇ ਕਿਹਾ ਹੈ ਕਿ ਵਿੱਦਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਬੀ ਐਡ ਦਾ ਕੋਰਸ ਪੰਜ ਸਾਲਾ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਜੇ ਵਿਸ਼ਿਆਂ ਦੇ ਮਾਹਿਰ ਬੱ





25 को चंडीगढ़ में प्रदर्शन करेंगे मिड-डे-मील वर्करSource: Matrix News   |   Last Updated 09:06(20/06/12)
 
भास्कर न्यूज-!-सुनाम ((संगरूर)) 
पंजाब एवं हरियाणा हाईकोर्ट ने मिड-डे-मील वर्करों को 4200 रुपए मासिक वेतन देने का आदेश दिया है। परंतु प्रदेश सरकार कोर्ट के फैसले को लागू नहीं कर रही है। जिसके खिलाफ 25 जून को मिड-डे-मील वर्कर चंडीगढ़ में सीआईटीयू की अगुवाई में रोष प्रदर्शन करेंगे। प्रदर्शन में आशा वर्कर व मल्टीपर्पज हेल्थ वर्करों समेत अन्य संगठन भी शामिल होंगे। यह जानकारी मिड-डे-मील वर्कर यूनियन ((सीटू)) की जिला प्रधान जसमेल कौर बीरकलां दी।वह मंगलवार को माता मोदी पार्क में बैठक को संबोधित कर रही थीं। उन्होंने कहा कि मिड-डे-मील वर्करों का काम बहुत जिम्मेदारी वाला है लेकिन उन्हें मात्र एक हजार रुपए मासिक वेतन मिल रहा है। अगर वह कभी छुट्टी करते हैं तो उनका वेतन काट लिया जाता है। उन्होंने मांग की कि मिड-डे-मील वर्करों को उचित वेतन देने के साथ-साथ उन्हें दर्जाचार कर्मचारियों की तरह रेगुलर किया जाए। बैठक में यूनियन की सुनाम कमेटी का चुनाव किया गया। जिसका राज कौर को कनवीनर और सुनीता रानी व अमरजीत कौर को कोषाध्यक्ष चुना गया। 

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .