Order of Promotions from Master/Mistress to Lecturer
Chemistry || Fine Arts || Physics || Sanskrit || Sociology

ਪੰਜਾਬ ਦੇ ਸਕੂਲਾਂ ਚ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਪੰਜਾਬ ਸਰਕਾਰ ਨੇ 1105 ਅਧਿਆਪਕਾਂ ਨੂੰ ਪਦਉਨਤ ਕਰਕੇ ਬਣਾਇਆ ਲੈਕਚਰਾਰ
ਸਟੇਟ ਐਵਾਰਡਾਂ ਲਈ ਅਰਜ਼ੀਆਂ ਭੇਜਣ ਦੀ ਤਰੀਕ ਵਧਕੇ 25 ਮਈ ਕੀਤੀ
ਸਪੈਸ਼ਲ ਟਰੇਨਰਾਂ ਦੀਆਂ ਮੰਗਾਂ ਕੀਤੀਆਂ ਪ੍ਰਵਾਨ
ਸਕੂਲਾਂ ਵਿੱਚ ਖਾਲੀ ਪਈਆਂ ਆਸਾਮੀਆਂ ਜਲਦੀ ਭਰਨ ਲਈ ਕਾਰਵਾਈ ਸ਼ੁਰੂ
ਸਟੇਟ ਐਵਾਰਡਾਂ ਲਈ ਅਰਜ਼ੀਆਂ ਭੇਜਣ ਦੀ ਤਰੀਕ ਵਧਕੇ 25 ਮਈ ਕੀਤੀ
ਸਪੈਸ਼ਲ ਟਰੇਨਰਾਂ ਦੀਆਂ ਮੰਗਾਂ ਕੀਤੀਆਂ ਪ੍ਰਵਾਨ
ਸਕੂਲਾਂ ਵਿੱਚ ਖਾਲੀ ਪਈਆਂ ਆਸਾਮੀਆਂ ਜਲਦੀ ਭਰਨ ਲਈ ਕਾਰਵਾਈ ਸ਼ੁਰੂ

Order of Promotions from Master/Mistress to Lecturer
Chemistry
http://download.ssapunjab.org/sub/transfers/2012/Promotion4rmMaster2LecturerChemistry15.05.2012.pdf
Fine Arts
http://download.ssapunjab.org/sub/transfers/2012/Promotion4rmMaster2LecturerFineArts15.05.2012.pdf
Physics
http://download.ssapunjab.org/sub/transfers/2012/Promotion4rmMaster2LecturerPhysics15.05.2012.pdf
Sanskrit
http://download.ssapunjab.org/sub/transfers/2012/Promotion4rmMaster2LecturerSanskrit15.05.2012.pdf
Sociology
http://download.ssapunjab.org/sub/transfers/2012/Promotion4rmMaster2LecturerSociology15.05.2012.pdf
ਚੰਡੀਗੜ, 15 ਮਈ (ਗਗਨਦੀਪ ਸਿੰਘ ਸੋਹਲ ) : ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਵਿੱਚ ਅੱਜ ਇਥੇ ਸਿੱਖਿਆ ਵਿਭਾਗ ਦੀ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਵੱਖ-ਵੱਖ ਵਿਸ਼ਿਆਂ ਦੇ 1105 ਅਧਿਆਪਕਾਂ ਨੂੰ ਪਦਉਨਤ ਕਰ ਕੇ ਲੈਕਚਰਾਰ ਬਣਾ ਦਿੱਤਾ ਗਿਆ।
ਇਸ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ. ਮਲੂਕਾ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਭਰਨ ਅਤੇ ਅਧਿਆਪਕਾਂ ਨੂੰ ਪਦਉਨਤ ਕਰਨ ਦੀ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ ਵੱਖ-ਵੱਖ ਵਿਸ਼ਿਆਂ ਦੇ 1105 ਅਧਿਆਪਕਾਂ ਨੂੰ ਲੈਕਚਰਾਰ ਬਣਾ ਦਿੱਤਾ ਹੈ। ਉਨ੍ਹਾਂ ਪਦਉਨਤ ਹੋਏ ਲੈਕਚਰਾਰਾਂ ਨੂੰ ਵਧਾਈ ਦਿੰਦਿਆਂ ਆਸ ਕੀਤੀ ਕਿ ਉਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਗੇ। ਉਨ੍ਹਾਂ ਕਿਹਾ ਕਿ ਪਦਉਨਤ ਕੀਤੇ ਲੈਕਚਰਾਰਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ ਉਪਰ ਪਾ ਦਿੱਤੀ ਹੈ।
ਸ. ਮਲੂਕਾ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ 30 ਜੂਨ ਤੱਕ ਹੋਣਗੀਆਂ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਟੇਟ ਐਵਾਰਡ ਲਈ ਅਰਜੀਆਂ ਦੇਣ ਦੀ ਆਖਰੀ ਤਾਰੀਕ 15 ਮਈ ਵਿੱਚ ਵਾਧਾ ਕਰਦਿਆਂ 25 ਮਈ ਕਰ ਦਿੱਤੀ ਹੈ ਤਾਂ ਜੋ ਕੋਈ ਵੀ ਯੋਗ ਅਧਿਆਪਕ ਅਰਜ਼ੀ ਦੇਣ ਤੋਂ ਵਾਂਝਾ ਨਾ ਰਹਿ ਸਕੇ। ਸਿੱਖਿਆ ਮੰਤਰੀ ਨੇ ਆਪਣੇ ਦਫਤਰ ਵਿਖੇ ਸਪੈਸ਼ਲ ਟਰੇਨਰਾਂ ਦੇ ਵਫਦ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ।
ਸ. ਮਲੂਕਾ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਭਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸਾਰੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਆਪਣੇ ਜ਼ਿਲੇ ਦੇ ਸਕੂਲਾਂ ਦੀਆਂ ਖਾਲੀ ਪੋਸਟਾਂ ਦੇ ਵੇਰਵੇ ਤਿਆਰ ਕਰ ਕੇ ਇਕ ਹਫਤੇ ਦੇ ਅੰਦਰ ਡੀ.ਪੀ.ਆਈ. ਅਤੇ ਡੀ.ਜੀ.ਐਸ.ਈ. ਨੂੰ ਦੇਣ 'ਤੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਿਭਾਗ ਅਧਿਆਪਕਾਂ ਦੀ ਜਲਦ ਭਰਤੀ ਕਰ ਸਕੇ। ਸਿੱਖਿਆ ਮੰਤਰੀ ਨੇ ਕਿਹਾ ਇਹ ਵਰਾਂ ਸਿੱਖਿਆ ਨੂੰ ਸਮਰਪਿਤ ਹੈ ਅਤੇ ਇਸ ਵੇਲੇ ਦੇਸ਼ ਵਿੱਚ ਸਿੱਖਿਆ ਖੇਤਰ ਵਿੱਚ ਪੰਜਾਬ ਤਿੰਨ ਨੰਬਰ ਦਾ ਸੂਬਾ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਮੌਜੂਦਾ ਸੈਸ਼ਨ ਵਿੱਚ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ।
ਮੀਟਿੰਗ ਵਿੱਚ ਸਿੱਖਿਆ ਸਕੱਤਰ ਸ੍ਰੀ ਐਸ.ਐਸ.ਚੰਨੀ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਅਸ਼ੋਕ ਕੁਮਾਰ ਸਿੰਗਲਾ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਕਮਲ ਗਰਗ ਸਮੇਤ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .