Pages

Wednesday, 18 April 2012

18 April news


There is some technical problems in our sms channel. We are try to solve it.Plz cooperate with us. Thanks

ਬਾਦਲ ਸਰਕਾਰ ਨੇ ਅਧਿਕਾਰੀਆਂ ਦੇ ਵਿਦੇਸ਼ ਦੌਰਿਆਂ ’ਤੇ ਲਾਈ ਰੋਕ
Posted On April - 17 - 2012

ਆਪਣੇ ਖਰਚੇ ’ਤੇ ਵਿਦੇਸ਼ ਦੌਰੇ ਕਰਨ ਵਾਲੇ ਸਿਕੰਦਰ ਸਿੰਘ ਮਲੂਕਾ ’ਤੇ ਸੁਰਜੀਤ ਸਿੰਘ ਰੱਖੜਾ

ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਪਰੈਲ
ਪੰਜਾਬ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਦੇ ਵਿਦੇਸ਼ ਦੌਰਿਆਂ ’ਤੇ ਅਸਿੱਧੀ ‘ਪਾਬੰਦੀ’ ਲਾ ਦਿੱਤੀ ਹੈ। ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਆਈ.ਏ.ਐਸ. ਅਧਿਕਾਰੀਆਂ ਵੱਲੋਂ ਵਿਦੇਸ਼ ਜਾਣ ਦੀ ਛੁੱਟੀ ਮੰਗੇ ਜਾਣ ਦਾ ਮੁੱਖ ਮੰਤਰੀ ਵੱਲੋਂ ਨੋਟਿਸ ਲਿਆ ਜਾਣ ਲੱਗਿਆ ਹੈ ਅਤੇ ਉਹ ਅਧਿਕਾਰੀਆਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਹੀ ਮੁੱਖ ਮੰਤਰੀ ਵੱਲੋਂ ਤਿੰਨ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੀ ਵਿਦੇਸ਼ ਜਾਣ ਦੀ ਬੇਨਤੀ ਰੱਦ ਕੀਤੀ ਜਾ ਚੁੱਕੀ ਹੈ।
ਰਾਜ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਦੇਸ਼ ਦੌਰੇ ’ਤੇ ਜਾ ਕੇ ਵਾਪਸ ਵੀ ਆ ਗਏ ਹਨ ਅਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਦੇਸ਼ ਦੌਰੇ ’ਤੇ ਗਏ ਹੋਏ ਹਨ। ਇਨ੍ਹਾਂ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਦੇ ਅਮਰੀਕਾ ਦੌਰੇ ਪ੍ਰਤੀ ਵੀ ਨਾਂਹ ਨੁੱਕਰ ਵਾਲੀ ਪਹੁੰਚ ਅਪਣਾਈ ਸੀ ਪਰ ਸ੍ਰੀ ਮਲੂਕਾ ਨੇ ਵਿਦੇਸ਼ ਦੌਰੇ ਦਾ ਸਰਕਾਰੀ ਖ਼ਜ਼ਾਨੇ ’ਤੇ ਕੋਈ ਮਾਲੀ ਭਾਰ ਨਾ ਪੈਣ ਦਾ ਵਾਅਦਾ ਕਰਕੇ ਵਿਦੇਸ਼ ਦੌਰੇ ਦੀ ਪ੍ਰਵਾਨਗੀ ਲੈ ਲਈ। ਜ਼ਿਕਰਯੋਗ ਹੈ ਕਿ ਬਾਦਲ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮੇਤ ਕਰੀਬ ਸਾਰੇ  ਮੰਤਰੀਆਂ ਤੇ ਮੁੱਖ ਪਾਰਲੀਮਾਨੀ ਸਕੱਤਰਾਂ ਨੇ ਸਰਕਾਰੀ ਖ਼ਰਚੇ ’ਤੇ ਵਿਦੇਸ਼ ਦੌਰਿਆਂ ਦਾ ਖੁੱਲ੍ਹ ਕੇ ਆਨੰਦ ਮਾਣਿਆ ਸੀ।
ਸੂਤਰਾਂ ਦਾ ਦੱਸਣਾ ਹੈ ਕਿ ਇਸ ਵਾਰ ਮੁੱਖ ਮੰਤਰੀ ਆਪਣੇ ਸਾਥੀ ਮੰਤਰੀਆਂ ਅਤੇ ਅਧਿਕਾਰੀਆਂ ਦੇ ਵਿਦੇਸ਼ ਦੌਰਿਆਂ ਪ੍ਰਤੀ ਜ਼ਿਆਦਾ ਗੰਭੀਰ ਹੋ ਗਏ ਹਨ। ਪਿਛਲੇ ਦਿਨਾਂ ਦੌਰਾਨ ਫਰੀਦਕੋਟ ਤੇ ਫਿਰੋਜ਼ਪੁਰ ਡਿਵੀਜ਼ਨਾਂ ਦੇ ਕਮਿਸ਼ਨਰ ਰਮਿੰਦਰ ਸਿੰਘ ਅਤੇ ਨਿਵੇਸ਼ ਉਤਸ਼ਾਹਨ ਵਿਭਾਗ ਦੀ ਪ੍ਰਮੁੱਖ ਸਕੱਤਰ ਕਲਪਨਾ ਮਿੱਤਲ ਬਰੂਆ, ਜੋ ਕਿ ਨਵੀਂ ਦਿੱਲੀ ਵਿੱਚ ਤਾਇਨਾਤ ਹਨ, ਨੇ ਵਿਦੇਸ਼ ਜਾਣ  ਲਈ ਰਾਜ ਸਰਕਾਰ ਤੋਂ ਛੁੱਟੀ ਮੰਗੀ ਸੀ। ਜਾਣਕਾਰੀ ਮੁਤਾਬਕ ਦੋਹਾਂ ਅਧਿਕਾਰੀਆ ਦੀ ਛੁੱਟੀ ਦੀ ਬੇਨਤੀ ਮੁੱਖ ਮੰਤਰੀ ਵੱਲੋਂ ਰੱਦ ਕਰ ਦਿੱਤੀ ਗਈ। ਰੌਚਕ ਤੱਥ ਇਹ ਹੈ ਕਿ ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਨਿੱਜੀ ਦੌਰੇ ’ਤੇ ਵਿਦੇਸ਼ ਜਾਣਾ ਸੀ ਤੇ ਵਿਦੇਸ਼ ਦੌਰੇ ’ਤੇ ਹੋਣ ਵਾਲਾ ਖਰਚ ਆਪਣੇ ਪੱਲਿਓਂ ਕਰਨਾ ਸੀ ਪਰ ਫਿਰ ਵੀ ਮੁੱਖ ਮੰਤਰੀ ਨੇ ਇਨ੍ਹਾਂ ਦੋਹਾਂ ਅਧਿਕਾਰੀਆਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ। ਸੂਤਰਾਂ ਮੁਤਾਬਕ ਰਮਿੰਦਰ ਸਿੰਘ ਅਤੇ ਸ੍ਰੀਮਤੀ ਕਲਪਨਾ ਮਿੱਤਲ ਬਰੂਆ ਨੇ ਅਮਰੀਕਾ ਦੇ ਦੌਰੇ ’ਤੇ ਜਾਣਾ ਸੀ। ਰਮਿੰਦਰ ਸਿੰਘ ਨੇ 15 ਦਿਨ ਦੀ ਛੁੱਟੀ ਲੈ ਕੇ ਅਮਰੀਕਾ ਰਹਿੰਦੇ ਆਪਣੇ ਬੱਚਿਆਂ ਨੂੰ ਮਿਲਣ ਜਾਣ ਸੀ ਅਤੇ ਸ੍ਰੀਮਤੀ ਬਰੂਆ ਨੇ ਆਪਣੇ ਪਤੀ, ਜੋ ਕਿ ਆਈ.ਆਰ.ਐਸ. ਅਧਿਕਾਰੀ ਹਨ, ਨਾਲ 10 ਦਿਨਾਂ ਲਈ ਅਮਰੀਕਾ ਜਾਣਾ ਸੀ। ਪੰਜਾਬ ਦੇ ਪ੍ਰਮੁੱਖ ਸਕੱਤਰ (ਸਿੰਜਾਈ) ਕੇ.ਬੀ.ਐਸ. ਸਿੱਧੂ ਵੱਲੋਂ ਵੀ ਅਮਰੀਕਾ ਦੌਰੇ ਦੀ ਹੀ ਪ੍ਰਵਾਨਗੀ ਮੰਗੀ ਗਈ ਸੀ। ਸ੍ਰੀ ਬਾਦਲ ਨੇ ਇਸ ਅਧਿਕਾਰੀ ਦੀ ਅਰਜ਼ੀ ਵੀ ਉਕਤ ਅਧਿਕਾਰੀਆਂ ਵਾਂਗ ਹੀ ਪ੍ਰਵਾਨ ਨਹੀਂ ਕੀਤੀ।
ਮੁੱਖ ਸਕੱਤਰ ਦਫ਼ਤਰ ਨਾਲ ਸਬੰਧਤ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਉਕਤ ਤਿੰਨਾਂ ਅਧਿਕਾਰੀਆਂ ਦੀ ਵਿਦੇਸ਼ ਛੁੱਟੀ ਦੀ ਅਰਜ਼ੀ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।  ਮੁੱਖ ਮੰਤਰੀ ਦੇ ਨੇੜਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ੍ਰ ਬਾਦਲ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਦੇ ਨਜ਼ਰੀਏ ਨਾਲ ਅਧਿਕਾਰੀਆਂ ਵੱਲੋਂ ਮਾਣੀ ਜਾਂਦੀ ਖੁੱਲ੍ਹ ਨੂੰ ਨੱਥ ਪਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਦੇ ਤਾਜ਼ਾ ਰਵੱਈਏ ਤੋਂ ਅਧਿਕਾਰੀ ਹੈਰਾਨ ਹਨ। ਮੁੱਖ ਮੰਤਰੀ ਵੱਲੋਂ ਮੰਤਰੀਆਂ ਨੂੰ ਤਾਂ ਵਿਦੇਸ਼ ਜਾਣ ਲਈ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜਦਕਿ ਅਧਿਕਾਰੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਮਹੱਤਵਪੂਰਨ ਤੱਥ ਇਹ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਸ੍ਰੀ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਆਈ.ਏ.ਐਸ. ਅਧਿਕਾਰੀਆਂ ਨੇ ਵਿਦੇਸ਼ ਜਾਣ ਲਈ ਨਿੱਜੀ ਦੌਰਿਆਂ ਦੀ ਖੁੱਲ੍ਹ ਦਾ ਆਨੰਦ ਹੀ ਨਹੀਂ ਮਾਣਿਆ ਸਗੋਂ ਸਰਕਾਰੀ ਖਰਚੇ ’ਤੇ ਵਿਦੇਸ਼ ਜਾਣ ਵਾਲੇ ਅਧਿਕਾਰੀਆਂ ਦੀ ਸੂਚੀ ਵੀ ਲੰਮੀ ਹੈ।
Modify message

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .