









ਲੁਧਿਆਣਾ, 2 ਸਤੰਬਰ (ਨਿੱਝਰ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਟੀ ਈ ਟੀ ਪਾਸ ਬੇਰੋਜ਼ਗਾਰ ਅਧਿਆਪਕਾਂ ਨਾਲ 25 ਅਗਸਤ ਨੂੰ ਚੰਡੀਗੜ੍ਹ ਵਿਖੇ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ 'ਚੋਂ ਹਵਾ ਨਿਕਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਮੁੱਖ ਮੰਤਰੀ ਨੇ 3442 ਅਧਿਆਪਕਾਂ 'ਚੋਂ ਖਾਲੀ ਰਹਿ ਗਈਆਂ ਆਸਾਮੀਆਂ ਇਕ ਹਫ਼ਤੇ ਦੇ ਅੰਦਰ ਭਰ ਕੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਕ ਹਫ਼ਤਾ ਬੀਤ ਗਿਆ ਹੈ ਤੇ ਪਰਨਾਲਾ ਉਥੇ ਦਾ ਉਥੇ ਹੈ | ਇਹ ਵਿਚਾਰ ਐਤਵਾਰ ਨੂੰ ਹੋਈ ਟੀ ਈ ਟੀ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਦੀਪ ਰਾਜਾ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 5078 ਪੇਂਡੂ ਸਹਿਯੋਗੀ ਅਧਿਆਪਕਾਂ ਦੀ ਕੌਾਸਿਲੰਗ ਪ੍ਰਕਿਰਿਆ 15 ਦਿਨਾਂ ਦੇ ਅੰਦਰ ਅੰਦਰ ਸ਼ੁਰੂ ਕਰਕੇ ਦੋ ਮਹੀਨੇ 'ਚ ਨਿਯੁਕਤੀ ਪੱਤਰ ਜਾਰੀ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਉਸ ਮਾਮਲੇ 'ਚ ਵੀ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੁੱਝ ਨਹੀਂ ਹੋਇਆ | ਸੂਬਾ ਕਮੇਟੀ ਮੈਂਬਰ ਪਿੰ੍ਰਸ ਅਰੋੜਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੁਆਰਾ ਮੀਟਿੰਗ 'ਚ ਕੀਤੇ ਵਾਅਦੇ ਵਫ਼ਾ ਨਾ ਹੋਏ ਤਾਂ 8 ਸਤੰਬਰ ਐਤਵਾਰ ਨੂੰ ਲੁਧਿਆਣਾ 'ਚ ਯੂਨੀਅਨ ਸੂਬਾ ਪੱਧਰੀ ਰੋਸ ਰੈਲੀ ਕਰਕੇ ਚੱਕਾ ਜਾਮ ਕਰੇਗੀ | ਇਸ ਮੌਕੇ ਹਰਮਿੰਦਰ ਕੈਂਥ, ਲਾਲ ਸਿੰਘ, ਸੰਦੀਪ ਸਿੰਘ, ਕੁਲਭੂਸ਼ਣ, ਮਨਪ੍ਰੀਤ ਸਿੰਘ, ਦਵਿੰਦਰ ਕੌਸ਼ਿਕ, ਪਲਵਿੰਦਰ ਮਹੇਰਨਾ, ਪੂਨਮ ਸ਼ਰਮਾ, ਕਿਰਨਪਾਲ ਕੌਰ, ਰਜਿੰਦਰ ਕੌਰ ਤੇ ਸਤਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ |ਅਧਿਆਪਕਾਂ ਨੂੰ ਤਨਖਾਹ ਨਾ ਮਿਲਣ 'ਤੇ ਭਾਰੀ ਨਿਰਾਸ਼ਾ
ਸਠਿਆਲਾ, 2 ਸਤੰਬਰ (ਜਗੀਰ ਸਿੰਘ ਸਫਰੀ)-ਪੰਜਾਬ ਸੂਬੇ ਦੇ ਅਧਿਆਪਕਾਂ ਨੂੰ ਚਾਰ ਮਹਿਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਪਰਿਵਾਰਾਂ ਸਮੇਤ ਭਾਰੀ ਨਿਰਾਸ਼ਾ ਦੇ ਆਲਮ ਵਿਚ ਦਿਨ ਕੱਟਣ ਲਈ ਮਜ਼ਬੂਰ | ਪ੍ਰੈਸ ਨੂੰ ਅਧਿਆਪਕ ਵਰਗ ਨੇ ਦੱਸਿਆ ਕਿ ਅੱਜ ਖਜ਼ਾਨਾ ਦਫ਼ਤਰ ਬਾਬਾ ਬਕਾਲਾ ਵਿਖੇ ਤਨਖਾਹਾਂ ਮਿਲਣ ਦੀ ਪੂਰੀ ਆਸ ਨਾਲ ਸਕੂਲ ਦੇ ਕਲਰਕ ਗੇੜੇ ਮਾਰਨੇ ਸ਼ੁਰੂ ਕੀਤੇ ਗਏ ਪਰ ਦੁਪਿਹਰ ਬਾਅਦ ਖਜਾਨੇ ਦਫਤਰ ਵੱਲੋਂ ਕੋਈ ਹਾਂ ਦਾ ਹੁੰਗਾਰਾ ਨਹੀਂ ਮਿਲਿਆ ਜਿਸ ਕਰਕੇ ਅਧਿਆਪਕ ਵਰਗ ਵਿਚ ਭਾਰੀ ਰੋਸ ਸਰਕਾਰ ਦੇ ਖਿਲਾਫ਼ ਵੇਖਣ ਨੂੰ ਮਿਲਿਆ | ਅਧਿਆਪਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾ ਹਰੀ ਹੈ ਦੂਸਰੇ ਪਾਸੇ ਅਤਿ ਦੀ ਮਹਿੰਗਾਈ ਵਿਚ ਤਨਖਾਹਾਂ ਨਾ ਦੇਣ ਮਨਸਿਕ ਤੌਰ ਤੇ ਕਸ਼ਟ ਦੇ ਰਹੀ ਹੈ | ਜਦ ਬੀ.ਐਡ ਫਰੰਟ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਸਠਿਆਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ਼ ਤਨਖਾਹ ਵਿਚ ਦੇਰੀ, ਡੀ. ਏ. ਦੀ ਕਿਸ਼ਤ ਜਾਰੀ ਨਾ ਕਰਨ ਤੇ 16 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮਿ੍ਤਸਰ ਦੇ ਦਫਤਰ ਵਿਖੇ ਰੋਸ ਮੁਜ਼ਾਹਾਰਾ ਕੀਤਾ ਜਾ ਰਿਹਾ







No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .