Saturday, 6 April 2013

PTET Will Held on 26 May 2013

 ਟੀ ਈ ਟੀ ਇਮਤਿਹਾਨ 26 ਮਈ ਨੂੰ ਲਿਆ ਜਾਵੇਗਾ
ਚੌਥੀ ਤੋਂ ਬਾਰਵੀਂ ਦੇ ਵਿਦਿਆਰਥੀਆਂ ਦੇ ਗਿਆਨ ਚ ਵਾਧਾ ਕਰਨ ਲਈ ਉਡਾਨ ਪ੍ਰਾਜੈਕਟ ਸ਼ੁਰੂ- ਮਲੂਕਾ,
ਟੀ. ਈ. ਟੀ. ਪ੍ਰੀਖਿਆ 26 ਮਈ ਨੂੰ ਹੋਵੇਗੀ
 ਚੌਥੀ ਤੋਂ ਬਾਰਵੀਂ ਦੇ ਵਿਦਿਆਰਥੀਆਂ ਦੇ ਗਿਆਨ ਚ ਵਾਧਾ ਕਰਨ ਲਈ ਉਡਾਨ ਪ੍ਰਾਜੈਕਟ ਸ਼ੁਰੂ- ਮਲੂਕਾ
 (News posted on: 07 Apr 2013

ਗਗਨਦੀਪ ਸੋਹਲ
ਚੰਡੀਗੜ੍ਹ 7 ਅਪ੍ਰੈਲ : ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸੂਬਾ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵੱਲ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲੀ ਸਿਲੇਬਸ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਚੌਥੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਉਡਾਨ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਅਧਿਆਪਕਾਂ ਵਲੋਂ ਚਾਹਵਾਨ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਲਈ ਤਿਆਰ ਕੀਤਾ ਜਾਵੇਗਾ। ਇਥੇ ਜਿਕਰਯੌਗ ਹੈ ਕਿ ਉਡਾਨ ਪ੍ਰਾਜੈਕਟ ਪਹਿਲਾਂ ਸੰਗਰੂਰ ਜਿਲੇ ਵਿਚ ਸ਼ੁਰੂ ਕੀਤਾ ਗਿਆ ਸੀ। ਸਿੱਖਿਆ ਮੰਤਰੀ ਨੇ ਡਾਇਰੈਕਟਰ ਜਨਰਲ ਸਕੂਲੀ ਸਿੱਖਿਆ ਸ਼੍ਰੀ ਕਾਹਨ ਸਿੰਘ ਪਨੂੰ ਨੂੰ ਕਿਹਾ ਹੈ ਕਿ ਉਹ ਉਡਾਨ ਪ੍ਰਾਜੈਕਟ ਦੇ ਤਹਿਤ ਸਾਰੇ ਸਕੂਲਾਂ ਵਿਚ ਇੰਟਰਨੈਟ ਰਾਹੀਂ ਹਰ ਹਫਤੇ 5-5 ਪ੍ਰਸ਼ਨ ਉਤਰਾਂ ਸਮੇਤ ਭੇਜਣ। ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ਬਾਅਦ ਵਿਭਾਗ ਵਲੋਂ ਇਸ ਸਬੰਧ ਵਿਚ ਇਕ ਪ੍ਰੀਖਿਆ ਲਈ ਜਾਵੇਗੀ ਅਤੇ ਜੋ ਵੀ ਇਛੁੱਕ ਵਿਦਿਆਰਥੀ ਇਸ ਪ੍ਰੀਖਿਆ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਇਹ ਆਪਸ਼ਨਲ ਪ੍ਰੀਖਿਆ ਦੇ ਸਕਦੇ ਹਨ।

 ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਆਪਕ ਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਕਿਸੇ ਵਿਸ਼ੇ ਦੀਆਂ ਵਾਧੂ ਅਸਾਮੀਆਂ ਨੂੰ ਲੋੜੀਂਦੇ ਵਿਸ਼ੇ ਵਿੱਚ ਬਦਲ ਦਿੱਤਾ ਜਾਵੇਗਾ। ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦੂਸਰੀ ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) 26 ਮਾਰਚ, 2013 ਨੂੰ ਕਰਵਾਈ ਜਾਵੇਗੀ, ਜਿਸ ਲਈ ਮੁੱਢਲੀ ਪ੍ਰਕਿਰਿਆ ਜਾਰੀ ਹੈ।

ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਗਰੀਬ ਲੜਕੀਆਂ ਦੀ ਹੋਵੇਗੀ ਫੀਸ ਮੁਆਫ: ਮਲੂਕਾ 

Memorendom to ADC jalandhar


No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .