Pages

Wednesday, 10 April 2013

10 April News


ਅਧਿਆਪਕ ਫ਼ਰੰਟ ਵੱਲੋਂ ਬੀ. ਪੀ. ਓ. ਦਫ਼ਤਰ ਦਾ ਘਿਰਾਓ ਮੁਲਤਵੀ
 

ਹੁਸ਼ਿਆਰਪੁਰ, 9 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਬੀ. ਐਡ. ਅਧਿਆਪਕ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ, ਸੂਬਾ ਜਨਰਲ ਸਕੱਤਰ ਜਸਵੀਰ ਤਲਵਾੜਾ, ਬਲਾਕ ਪ੍ਰਧਾਨ ਅਜੇ ਕੁਮਾਰ ਤੇ ਹਰਬਿਲਾਸ ਨੇ ਦੱਸਿਆ ਕਿ ਫ਼ਰੰਟ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ 10 ਅਪ੍ਰੈਲ ਨੂੰ ਬੀ. ਪੀ. ਓ. ਦਫ਼ਤਰ ਦੇ ਕੀਤੇ ਜਾਣ ਵਾਲੇ ਘਿਰਾਓ ਨੂੰ ਬੀ. ਪੀ. ਓ. ਸ੍ਰੀਮਤੀ ਕਮਲ ਕੌਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੀ. ਪੀ. ਓ. ਨੇ ਭਰੋਸਾ ਦਿੱਤਾ ਹੈ ਕਿ 15 ਦਿਨਾਂ ਅੰਦਰ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਵੀ ਲਿਆਂਦਾ ਜਾਵੇਗਾ ਲਾਇਬ੍ਰੇਰੀਅਨ ਡਿਪਲੋਮਾ 'ਚ ਗਰੇਡ ਵਧਣ ਨਾਲ ਖੁਸ਼ੀ ਦੀ ਲਹਿਰ
 
ਬਟਾਲਾ, 9 ਅਪ੍ਰੈਲ (ਕਮਲ ਕਾਹਲੋਂ)-ਪਿਛਲੇ ਸਮੇਂ ਤੋਂ ਮੰਗਾਂ ਪੂਰੀਆਂ ਕਰਵਾਉਣ ਲਈ ਜੂਝ ਰਹੇ ਸਰਕਾਰੀ ਸਕੂਲ ਲਾਇਬ੍ਰੇਰੀਅਨ ਦੀਆਂ ਆਸਾਂ ਨੂੰ ਉਂਦੋਂ ਬੂਰ ਪਿਆ, ਜਦੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸ) ਦੇ ਹੁਕਮਾਂ ਨਾਲ ਇਕ ਸਾਲ ਡਿਪਲੋਮਾ ਲਾਇਬ੍ਰੇਰੀ ਸਾਇੰਸ ਕੋਰਸ ਵਾਲੇ ਮੁਲਾਜ਼ਮਾਂ ਦੇ ਗ੍ਰੇਡ 'ਚ ਵਾਧਾ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸਕੂਲ ਲਾਇਬ੍ਰੇਰੀ ਸਟਾਫ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਦਵਿੰਦਰ ਸਿੰਘ ਰੰਧਾਵਾ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲਾਇਬ੍ਰੇਰੀਅਨਜ਼ ਨਾਲ ਵਿਤਕਰਾ ਕਰਦਿਆਂ 1-1-1996 ਤੋਂ ਦੋ ਗ੍ਰੇਡ ਬਣਾ ਦਿੱਤੇ ਸਨ, ਜਿਸ ਵਿਚ ਇਕ ਸਾਲ ਡਿਪਲੋਮਾ ਲਾਇਬ੍ਰੇਰੀ ਸਾਇੰਸ ਦਾ ਗ੍ਰੇਡ 4020-6200 ਅਤੇ ਦੋ ਸਾਲ ਲਈ 4550-7220 ਗ੍ਰੇਡ ਕਰ ਦਿੱਤਾ ਸੀ ਤੇ 2 ਸਾਲ ਡਿਪਲੋਮਾ ਕੇਵਲ ਲੜਕੀਆਂ ਨੂੰ ਕਰਵਾਇਆ ਜਾਂਦਾ ਸੀ | ਪਰ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸ) ਦੇ ਹੁਕਮਾਂ ਅਨਹੁਸਾਰ ਇਕ ਸਾਲ ਡਿਪਲੋਮਾ ਲਾਇਬ੍ਰੇਰੀ ਸਾਇੰਸ ਕੋਰਸ ਵਾਲਿਆਂ ਦਾ 1-1-1996 ਤੋਂ 4550-7220 ਗ੍ਰੇਡ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਕੂਲ ਲਾਇਬ੍ਰੇਰੀਅਨ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਟੀ. ਈ. ਟੀ. ਟੈਸਟ ਸ਼ਰਤ ਸਬੰਧੀ ਬਿਆਨ ਦੀ ਨਿਖੇਧੀ
 
ਪੁਰਖਾਲੀ, 9 ਅਪ੍ਰੈਲ (ਬੰਟੀ)-ਨਿਊ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਟੀ. ਈ. ਟੀ. ਟੈਸਟ ਸ਼ਰਤ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ | ਯੂਨੀਅਨ ਦੇ ਮੀਤ ਪ੍ਰਧਾਨ ਕਮਲ ਪੁਨੀਤ ਭਾਗੀ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ 2004 ਤੋਂ 2009 ਵਿਚ ਭਰਤੀ ਕੀਤੇ ਗਏ ਸਨ | ਜਦਕਿ ਟੀ. ਈ. ਟੀ. ਟੈਸਟ ਲੈਣ ਦਾ ਨੋਟੀਫਿਕੇਸ਼ਨ ਇਸ ਤੋਂ ਬਾਅਦ ਜਾਰੀ ਹੋਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦਾ ਪੇ ਗਰੇਡ ਵਧਾਉਣ ਦੀ ਬਜਾਏ ਉਨ੍ਹਾਂ ਨਾਲ ਪੱਖਪਾਤ ਕਰ ਰਹੀ ਹੈ | ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੇ 6 ਮਹੀਨੇ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ | ਜਥੇਬੰਦੀ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਸਮੁੱਚੀਆਂ ਚੋਣਾਂ 'ਚ ਜਥੇਬੰਦੀ ਵੱਲੋਂ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਵਿੰਦਰ ਸਿੰਘ ਮੰਡ, ਜਸਵਿੰਦਰ ਸਿੰਘ ਕੰਗ, ਭਾਰਤ ਭੂਸ਼ਨ, ਸਤਵਿੰਦਰ ਸਿੰਘ, ਹਰਜੀਤ ਸਿੰਘ, ਰੇਨੂੰ ਸ਼ਰਮਾ, ਸਰਬਜੀਤ ਸਿੰਘ ਤੇ ਪ੍ਰਗਟ ਸਿੰਘ ਆਦਿ ਵੀ ਹਾਜ਼ਰ ਸਨ |

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .