ਸਿੱਖਿਆ ਮਿੱਤਰਾਂ ਦੀ ਭਰਤੀ ਲਈ ਵਿਭਾਗ ਨੇ ਦਿਖਾਈ ‘ਮਿੱਤਰਤਾ’
Posted On April - 20 - 2012
ਪੱਤਰ ਪ੍ਰੇਰਕ
ਮਾਨਸਾ, 20 ਅਪਰੈਲ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮਿੱਤਰ ਭਰਤੀ ਕਰਨ ਲਈ ਹਾਸੋਹੀਣੇ ਮਿਆਰ ਤੈਅ ਕੀਤੇ ਗਏ ਹਨ। ਕੱਲ੍ਹ ਜਾਰੀ ਇਸ਼ਤਿਹਾਰ ਅਨੁਸਾਰ ਸਕੂਲਾਂ ਵਿੱਚ ਰੱਖੇ ਜਾਣ ਵਾਲੇ 2000 ਸਿੱਖਿਆ ਮਿੱਤਰਾਂ ਲਈ ਕੋਈ ਨਿਸਚਤ ਯੋਗਤਾ ਨਹੀਂ ਰੱਖੀ ਗਈ। ਈ.ਟੀ.ਟੀ. ਪਾਸ ਉਮੀਦਵਾਰਾਂ ਅਤੇ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਪਾਸ ਉਮੀਦਵਾਰਾਂ ਨੂੰ ਛੱਡ ਕੇ ਸਿਰਫ਼ ਸੈਸ਼ਨ 2009-11 ਦੇ ਉਨ੍ਹਾਂ ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਜੋ ਭਾਵੇਂ ਈ.ਟੀ.ਟੀ. ਵਿੱਚੋਂ ਫੇਲ੍ਹ ਹੋਣ ਜਾਂ ਉਨ੍ਹਾਂ ਕੋਈ ਟੀ.ਈ.ਟੀ. ਵੀ ਪਾਸ ਨਾ ਕੀਤਾ ਹੋਵੇ।
ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਛੱਡ ਕੇ ਫੇਲ੍ਹ ਉਮੀਦਵਾਰਾਂ ਨੂੰ ਨੌਕਰੀਆਂ ਲਈ ਬੁਲਾਇਆ ਗਿਆ ਹੈ। ਹਾਲਾਂਕਿ ਈ.ਟੀ.ਟੀ., ਬੀ.ਐੱਡ., ਐਮ.ਏ., ਬੀ.ਐੱਡ. ਅਤੇ ਟੀ.ਈ.ਟੀ. ਪਾਸ ਲੱਖਾਂ ਉਮੀਦਵਾਰ ਬੇਰੁਜ਼ਗਾਰ ਬੈਠੇ ਹਨ। ਸਿੱਖਿਆ ਵਿਭਾਗ ਨੇ ਆਪਣੇ ਤਾਜ਼ਾ ਇਸ਼ਤਿਹਾਰ ਵਿੱਚ ਬੇਸ਼ੱਕ ਇਨ੍ਹਾਂ ਸਿੱਖਿਆ ਮਿੱਤਰਾਂ ਨੂੰ ਦੋ ਸਾਲ ਦੇ ਕੰਟਰੈਕਟ ਅਨੁਸਾਰ ਉੱਕਾ-ਪੁੱਕਾ 3500 ਰੁਪਏ ਪ੍ਰਤੀ ਮਹੀਨਾ ਦੇਣਾ ਹੈ ਪਰ ਇਸ ਲਈ ਈ.ਜੀ.ਐਸ. ਵਾਲੰਟੀਅਰ ਦੀ ਈ.ਟੀ.ਟੀ. ਕੋਰਸ ਵਿੱਚ ਬੇਸ਼ੱਕ ਕੰਪਾਰਮੈਂਟ ਆਈ ਹੈ ਜਾਂ ਕਿਸੇ ਵੀ ਸਮੈਸਟਰ ਵਿੱਚ ਫੇਲ੍ਹ ਹੋਵੇ, ਉਸ ਨੂੰ ਵੀ ਵਿਚਾਰਿਆ ਜਾ ਰਿਹਾ ਹੈ।
ਇਸ ਮਾਮਲੇ ’ਤੇ ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਅਤੇ ਬੇਰੁਜ਼ਗਾਰ ਈ.ਟੀ.ਟੀ. ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਇਸ ਇਸ਼ਤਿਹਾਰ ਦੀ ਪੜਤਾਲ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੰਟਰੈਕਟ ਆਧਾਰ ’ਤੇ ਭਰਤੀ ਦੀ ਥਾਂ ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਅਸਾਮੀਆਂ ’ਤੇ ਜਿਸ ਯੋਗਤਾ ਵਾਲੇ ਉਮੀਦਵਾਰਾਂ ਦਾ ਹੱਕ ਬਣਦਾ ਹੈ, ਉਸ ਮੁਤਾਬਕ ਭਰਤੀ ਕਰਨੀ ਚਾਹੀਦੀ ਹੈ।
ਬੇਰੁਜ਼ਗਾਰ ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਤਾਰ ਸਿੰਘ ਝੱਬਰ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਸ ਇਸ਼ਤਿਹਾਰ ਨੂੰ ਵਾਪਸ ਨਾ ਲਿਆ ਤਾਂ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੀਆਂ ਡਾਇਟਾਂ ਵਿੱਚੋਂ ਮੈਰਿਟ ਦੇ ਆਧਾਰ ’ਤੇ ਭਰਤੀ ਹੋ ਕੇ ਕੋਰਸ ਕਰਨ ਵਾਲੇ ਬਹੁਤੇ ਉਮੀਦਵਾਰ ਟੀ.ਈ.ਟੀ. ਪਾਸ ਹੋਣ ਦੇ ਬਾਵਜੂਦ ਅੱਜ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ।
ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਆਗੂ ਬਲਵਿੰਦਰ ਭੀਖੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ’ਤੇ ਪੰਚਾਇਤੀ ਰਾਜ ਨਾਲ ਸਬੰਧਤ ਅਧਿਆਪਕਾਂ ਨੂੰ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਫਿਰ ਹੁਣ ਸਰਕਾਰ ਕਿਸ ਆਧਾਰ ’ਤੇ ਉਨ੍ਹਾਂ ਅਸਾਮੀਆਂ ਉਪਰ ਨਵੀਂ ਭਰਤੀ ਕਰ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਲਈ ਤਬਦੀਲ ਦੇ ਆਦੇਸ਼ ਦਿੱਤੇ ਹੋਏ ਹਨ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਭਰਤੀ ਸਬੰਧੀ ਸਾਰਥਕ ਨੀਤੀਆਂ ਬਣਾਈਆਂ ਜਾਣ।

No comments:
Post a Comment
To get daily updates
To get daily updates Just write
follow b_edfrontjal
and send to
9248948837
from your Mobile .