Pages

Monday, 23 April 2012

24 April news.... ਸਿੱਖਿਆ ਮਿੱਤਰਾਂ ਦੀ ਭਰਤੀ ਸਬੰਧੀ

ਸਿੱਖਿਆ ਮਿੱਤਰਾਂ ਦੀ ਭਰਤੀ ਸਬੰਧੀ ।http://download.ssapunjab.org/sub/instructions/2012/April/RecruitmentSikhyaMitar23.04.2012.pdf

ਕਰਮਚਾਰੀਆਂ ਨੂੰ ਸੇਵਾ ਪੱਤਰੀਆਂ ਵਿੱਚ ਫੋਟੋਆਂ ਲਗਾਉਣ ਦੇ ਆਦੇਸ਼,
ਪੰਜਾਬ ਸਰਕਾਰ ਵਲੋਂ ਬਦਲੀਆਂ ਤੇ ਤਾਇਨਾਤੀਆਂ ਸਬੰਧੀ ਨੀਤੀ ਜਾਰੀ
,Transfer and postings policy issued by Punjab govt.

ਪੰਜਾਬ ਸਰਕਾਰ ਵਲੋਂ ਬਦਲੀਆਂ ਤੇ ਤਾਇਨਾਤੀਆਂ ਸਬੰਧੀ ਨੀਤੀ ਜਾਰੀ
 (News posted on: 23 Apr, 2012)
 ਚੰਡੀਗੜ੍ਹ 23 ਅਪ੍ਰੈਲ (ਬਬ) : ਪੰਜਾਬ ਸਰਕਾਰ ਨੇ ਸਾਲ 2012-13 ਦੌਰਾਨ ਸਰਕਾਰੀ/ਅਰਧ ਸਰਕਾਰੀ/ਲੋਕ ਖੇਤਰੀ ਅਦਾਰਿਆਂ ਦੇ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕਰਨ ਸਬੰਧੀ ਨੀਤੀ ਜਾਰੀ ਕਰ ਦਿੱਤੀ ਹੈ।
 ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਕਰਮਚਾਰੀਆਂ ਦੀਆਂ ਆਮ ਬਦਲੀਆਂ ਪਹਿਲੀ ਜੂਨ ਤੋ 30 ਜੂਨ ਤਕ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਦਲੀਆਂ ਬਿਲਕੁਲ ਘੱਟ ਗਿਣਤੀ ਵਿਚ ਕੀਤੀਆਂ ਜਾਣਗੀਆਂ ਤੇ ਬਦਲੀਆਂ ਲਈ ਇਕ ਜਗ�ਾ 'ਤੇ ਤਾਇਨਾਤੀ ਦਾ ਸਮਾਂ ਘਟੋ ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ ਪੰਜ ਸਾਲ ਨਿਸ਼ਚਿਤ ਕੀਤਾ ਗਿਆ ਹੈ ਜਦੋਂ ਕਿ ਸੰਵੇਦਨਸੀਲ ਸੀਟਾਂ ਜਿਵੇਂ ਕਿ ਪਬਲਿਕ ਡੀਲਿੰਗ, ਅਮਲਾ ਤੇ ਵਿੱਤੀ ਮਨਜ਼ੂਰੀਆਂ ਆਦਿ ਦਾ ਕੰਮ ਕਰਦੇ ਕਰਮਚਾਰੀਆਂ ਲਈ ਵੱਧ ਤੋਂ ਵੱਧ ਸਮਾਂ ਦੋ ਸਾਲ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੀਆਂ ਬਦਲੀਆਂ ਰਾਜ ਵਿਚ ਕਿਤੇ ਵੀ ਕੀਤੀਆਂ ਜਾ ਸਕਦੀਆਂ ਹੋਣ, ਖਾਸ ਕਰਕੇ ਗਰੁੱਪ 'ਏ' ਤੇ ਗਰੁੱਪ 'ਬੀ' ਅਧਿਕਾਰੀਆਂ ਨੂੰ ਸਮੁੱਚੀ ਸੇਵਾ ਦੌਰਾਨ ਇਕ ਜਿਲ�ੇ ਵਿਚ 7 ਸਾਲ ਤੋਂ ਜਿਆਦਾ ਸਮਾਂ ਸੇਵਾ ਨਾ ਕਰਨ ਦਿੱਤੀ ਜਾਵੇ।
 ਬੁਲਾਰੇ ਨੇ ਕਿਹਾ ਕਿ ਪ੍ਰਬੰਧਕੀ ਅਧਾਰ ਜਾਂ ਤਰਸਯੋਗ ਹਾਲਤਾਂ ਨੂੰ ਛੱਡ ਕੇ ਬਦਲੀਆਂ ਆਮ ਤੌਰ ਤੇ ਖਾਲੀ ਥਾਵਾਂ ਉਪਰ ਹੀ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦੋ ਸਾਲਾਂ ਵਿੱਚ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਉਨਾਂ� ਦੀ ਇੱਛਾ ਤੋਂ ਬਿਨ੍ਹਾਂ ਬਦਲਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਕੇਸ ਵਿਚ ਪਤੀ-ਪਤਨੀ ਦੋਵੇਂ ਸਰਕਾਰੀ ਸੇਵਾ ਵਿਚ ਹੋਣ, ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਪੰਜ ਸਾਲ ਤੱਕ ਇਕੋ ਸਟੇਸ਼ਨ 'ਤੇ ਰੱਖਿਆ ਜਾਵੇ ਤੇ ਇਸ ਉਪਰੰਤ ਹੀ ਹਦਾਇਤਾਂ ਅਨੁਸਾਰ ਬਦਲੀ ਕੀਤੀ ਜਾਵੇ। ਜਿਨ੍ਹਾਂ ਕੇਸਾਂ ਵਿਚ ਪਤਨੀ ਸਰਕਾਰੀ ਨੌਕਰੀ 'ਤੇ ਹੋਵੇ ਤੇ ਪਤੀ ਪ੍ਰਾਈਵੇਟ ਰੋਜ਼ਗਾਰ ਵਿਚ ਹੋਵੇ, ਤਾਂ ਵੀ ਅਜਿਹੀ ਹੀ ਨੀਤੀ ਅਪਣਾਈ ਜਾਵੇਗੀ।
 ਉਨ੍ਹਾਂ ਕਿਹਾ ਕਿ ਅੰਗਹੀਣ, ਨੇਤਰਹੀਣ, ਅਣਵਿਆਹੀਆਂ ਲੜਕੀਆਂ, ਵਿਧਵਾਵਾਂ ਅਤੇ ਜਿਨ੍ਹਾਂ ਕਰਮਚਾਰੀਆਂ ਦੇ ਬੱਚੇ ਦਿਮਾਗੀ ਤੌਰ ਤੇ ਠੀਕ ਨਹੀਂ ਨੂੰ ਯੋਗ ਸਥਾਨਾਂ ਤੇ ਤਾਇਨਾਤੀ ਲਈ ਪਹਿਲ ਦੇ ਅਧਾਰ 'ਤੇ ਵਿਚਾਰਿਆ ਜਾਵੇਗਾ ਤੇ ਉਨ੍ਹਾਂ ਦੀ ਪਸੰਦ ਦੀ ਥਾਂ 'ਤੇ ਤਾਇਨਾਤ ਕਰਨ ਦਾ ਯਤਨ ਕੀਤਾ ਜਾਵੇ। ਬਾਰਡਰ ਏਰੀਆ, ਬੇਟ ਏਰੀਆ ਅਤੇ ਕੰਡੀ ਏਰੀਆ ਵਿੱਚ ਤਾਇਨਾਤ ਕਰਮਚਾਰੀ/ਅਧਿਕਾਰੀ ਘੱਟੋ ਘੱਟ ਦੋ ਸਾਲ ਉਥੇ ਰਹਿਣਗੇ।
 ਬੁਲਾਰੇ ਨੇ ਦੱਸਿਆ ਕਿ ਆਮ ਤੌਰ ਤੇ ਮੱਧ ਕਾਲੀਨ ਬਦਲੀਆਂ 'ਤੇ ਮੁਕੰਮਲ ਪਾਬੰਦੀ ਹੋਵੇਗੀ ਪ੍ਰੰਤੂ ਮੁਅੱਤਲੀ, ਤਿਆਗ ਪੱਤਰ, ਸੇਵਾ ਤੋਂ ਬਰਤਰਫ਼ੀ, ਨਿਵਿਰਤੀ, ਡੈਪੂਟੇਸ਼ਨ, ਤਰੱਕੀ, ਮੌਤ ਜਾਂ ਨਵੀਂ ਆਸਾਮੀ ਦੀ ਰਚਨਾ ਕਾਰਨ ਖਾਲੀ ਥਾਵਾਂ ਪੁਰ ਕਰਨ ਲਈ ਜ਼ਰੂਰੀ ਹਾਲਤਾਂ ਵਿੱਚ ਬਦਲੀ ਪ੍ਰਬੰਧਕੀ ਵਿਭਾਗ ਆਪਣੇ ਪੱਧਰ ਤੇ ਕਰ ਸਕਣਗੇ। ਪ੍ਰੰਤੂ ਇਹਨਾਂ ਆਸਾਮੀਆਂ ਨੂੰ ਭਰਨ ਦੇ ਨਤੀਜੇ ਵਜਂੋ ਖਾਲੀ ਹੋਈਆਂ ਅਸਾਮੀਆਂ ਪ੍ਰਸੋਨਲ ਵਿਭਾਗ ਰਾਹੀਂ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਹੀ ਭਰੀਆਂ ਜਾ ਸਕਣਗੀਆਂ। ਆਪਸੀ ਬਦਲੀਆਂ ਸਹਿਮਤੀ ਨਾਲ ਕੀਤੀਆਂ ਜਾਣਗੀਆਂ।
 ਕਾਰਪੋਰੇਸਨਾਂ /ਬੋਰਡਾਂ/ਖੁਦਮੁਖਤਿਆਰ ਅਦਾਰਿਆਂ ਦੇ ਕਰਮਚਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਲਈ ਸਬੰਧਿਤ ਪ੍ਰਬੰਧਕੀ ਸਕੱਤਰ ਦੀ ਪ੍ਰਵਾਨਗੀ ਹੀ ਲੈਣੀ ਜ਼ਰੂਰੀ ਹੋਵੇਗੀ। ਇਹ ਅਦਾਰੇ ਆਪਣੇ ਕਰਮਚਾਰੀਆਂ ਦੀਆਂ ਮੱਧਕਾਲੀਨ ਬਦਲੀਆਂ ਸਬੰਧਿਤ ਪ੍ਰਬੰਧਕੀ ਵਿਭਾਗ ਦੀ ਪ੍ਰਵਾਨਗੀ ਬਗੈਰ ਨਹੀਂ ਕਰ ਸਕਣਗੇ ਤੇ ਸਬੰਧਿਤ ਪ੍ਰਬੰਧਕੀ ਵਿਭਾਗ ਹਰੇਕ ਕੇਸ ਦੇ ਗੁਣ ਔਗੁਣ ਵਿਚਾਰ ਕੇ ਲੋੜੀਂਦੇ ਆਦੇਸ਼ ਸਬੰਧਿਤ ਅਦਾਰੇ ਨੂੰ ਜਾਰੀ ਕਰੇਗਾ।
]


ਕਰਮਚਾਰੀਆਂ ਨੂੰ ਸੇਵਾ ਪੱਤਰੀਆਂ ਵਿੱਚ ਫੋਟੋਆਂ ਲਗਾਉਣ ਦੇ ਆਦੇਸ਼ 
 (News posted on: 23 Apr, 2012)
ਚੰਡੀਗੜ੍ਹ, 23 ਅਪਰੈਲ (ਬਬ) : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਮੂਹ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਆਪਣੀਆਂ ਸੇਵਾ ਪੱਤਰੀਆਂ ਵਿੱਚ ਤਾਜਾ ਫੋਟੋਆਂ ਲਗਾਉਣ ਦੇ ਆਦੇਸ਼ ਦਿੱਤੇ ਹਨ।
 ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਡਿਟ ਕਰਨ ਵਾਲੀ ਪਾਰਟੀ ਨੇ 2009-2010 ਦੌਰਾਨ ਆਡਿਟ ਦੌਰਾਨ ਬਹੁਤ ਸਾਰੇ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਬਿਨਾਂ ਫੋਟੋਆਂ ਤੋਂ ਪਾਈਆਂ। ਇਨ੍ਹਾਂ ਕਰਮਚਾਰੀਆਂ ਨੇ ਕਈ ਵਾਰ ਹਦਾਇਤਾਂ ਕਰਨ 'ਤੇ ਵੀ ਆਪਣੀਆਂ ਫੋਟੋਆਂ ਨਹੀਂ ਲਗਾਈਆਂ। ਇਸ 'ਤੇ ਸਰਕਾਰ ਨੇ ਕਰਮਚਾਰੀਆਂ ਨੂੰ ਮੁੜ ਤੋਂ ਹਦਾਇਤ ਕੀਤੀ ਹੈ ਕਿ ਉਹ ਤੁਰੰਤ ਆਪਣੀਆਂ ਸੇਵਾ ਪੱਤਰੀਆਂ ਵਿੱਚ ਤਾਜਾ ਫੋਟੋਆਂ ਲਗਾਉਣ।

No comments:

Post a Comment

To get daily updates
To get daily updates Just write
follow b_edfrontjal
and send to
9248948837
from your Mobile .